ਭਾਰਤੀ ਟੀਮ ਦੇ ਇਸ ਖਿਡਾਰੀ ਦੀ ਗੇਂਦਬਾਜ਼ੀ ਤੇ ਬੋਲਡ ਹੋਈ ਅਫ਼ਗਾਨਿਸਤਾਨੀ ਅਦਾਕਾਰਾ 

ਕ੍ਰਿਕੇਟ ਵਿਸ਼ਵ ਕੱਪ 2023 ਚੱਲ ਰਿਹਾ ਹੈ। ਦੁਨੀਆਂ ਭਰ ਅੰਦਰ ਕ੍ਰਿਕੇਟ ਦੇ ਦੀਵਾਨੇ ਆਪੋ ਆਪਣੀਆਂ ਪਸੰਦੀਦਾ ਟੀਮਾਂ ਅਤੇ ਖਿਡਾਰੀਆਂ ਉਪਰ ਨਜ਼ਰਾਂ ਗੱਢੀ ਬੈਠੇ ਹਨ। ਪਰ ਭਾਰਤੀ ਟੀਮ ਦੇ ਇੱਕ ਗੇਂਦਬਾਜ਼ ਨੇ ਆਪਣੀ ਗੇਂਦਬਾਜ਼ੀ ਨਾਲ ਜਿੱਥੇ ਲੱਖਾਂ ਕ੍ਰਿਕੇਟ ਪ੍ਰੇਮੀਆਂ ਦੀ ਵਾਹ ਵਾਹ ਖੱਟੀ ਉੱਥੇ ਹੀ ਇੱਕ ਅਫ਼ਗਾਨਿਸਤਾਨੀ ਅਦਾਕਾਰਾ ਨੂੰ ਵੀ ਬੋਲਡ ਕਰ ਦਿੱਤਾ। ਇਸ ਅਦਾਕਾਰਾ ਦਾ […]

Share:

ਕ੍ਰਿਕੇਟ ਵਿਸ਼ਵ ਕੱਪ 2023 ਚੱਲ ਰਿਹਾ ਹੈ। ਦੁਨੀਆਂ ਭਰ ਅੰਦਰ ਕ੍ਰਿਕੇਟ ਦੇ ਦੀਵਾਨੇ ਆਪੋ ਆਪਣੀਆਂ ਪਸੰਦੀਦਾ ਟੀਮਾਂ ਅਤੇ ਖਿਡਾਰੀਆਂ ਉਪਰ ਨਜ਼ਰਾਂ ਗੱਢੀ ਬੈਠੇ ਹਨ। ਪਰ ਭਾਰਤੀ ਟੀਮ ਦੇ ਇੱਕ ਗੇਂਦਬਾਜ਼ ਨੇ ਆਪਣੀ ਗੇਂਦਬਾਜ਼ੀ ਨਾਲ ਜਿੱਥੇ ਲੱਖਾਂ ਕ੍ਰਿਕੇਟ ਪ੍ਰੇਮੀਆਂ ਦੀ ਵਾਹ ਵਾਹ ਖੱਟੀ ਉੱਥੇ ਹੀ ਇੱਕ ਅਫ਼ਗਾਨਿਸਤਾਨੀ ਅਦਾਕਾਰਾ ਨੂੰ ਵੀ ਬੋਲਡ ਕਰ ਦਿੱਤਾ। ਇਸ ਅਦਾਕਾਰਾ ਦਾ ਦਿਲ ਭਾਰਤ ਦੇ ਇਸ ਕ੍ਰਿਕੇਟ ਖਿਡਾਰੀ ਉਪਰ ਆਇਆ ਹੈ। ਇਸਦਾ ਅੰਦਾਜ਼ਾ ਅਦਾਕਾਰਾ ਵੱਲੋਂ ਕੀਤੀ ਗੇਂਦਬਾਜ਼ ਦੀ ਤਾਰੀਫ ਤੋਂ ਲਗਾਇਆ ਜਾ ਸਕਦਾ ਹੈ। 
ਹਾਲ ਹੀ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ ਫਸਵਾਂ ਮੁਕਾਬਲਾ ਹੋਇਆ ਸੀ। ਭਾਰਤੀ ਟੀਮ ਦੀ ਬੱਲੇਬਾਜ਼ੀ ਨਿਰਾਸ਼ਾਜਨਕ ਰਹੀ ਸੀ। ਜਿਸਤੋਂ ਬਾਅਦ ਵਧੇਰੇ ਕ੍ਰਿਕੇਟ ਪ੍ਰੇਮੀਆਂ ਨੇ ਇਹੀ ਅੰਦਾਜ਼ਾ ਲਾਇਆ ਸੀ ਕਿ ਭਾਰਤ ਇਹ ਮੁਕਾਬਲਾ ਸ਼ਾਇਦ ਹੀ ਜਿੱਤੇ। ਪ੍ਰੰਤੂ ਜਦੋਂ ਤੇਜ ਗੇਂਦਬਾਜ਼ ਮੁਹੰਮਦ ਸ਼ਮੀ ਨੇ ਖੇਡ ਦੇ ਮੈਦਾਨ ਅੰਦਰ ਧੂਮਾਂ ਪਾਈਆਂ ਤਾਂ ਇਕੱਲਾ ਆਪਣੀ ਟੀਮ ਨੂੰ ਹੀ ਨਹੀਂ ਜਿਤਾਇਆ ਬਲਕਿ ਅਫਗਾਨਿਸਤਾਨ ਦੀ ਅਦਾਕਾਰਾ ਦਾ ਦਿਲ ਵੀ ਜਿੱਤ ਲਿਆ। 


ਅਫ਼ਗਾਨਿਸਤਾਨ ਦੀ ਅਦਾਕਾਰਾ ਵਜਮਾ ਆਯੁਬੀ ਭਾਰਤੀ ਟੀਮ ਦੀ ਵੱਡੀ ਪ੍ਰਸ਼ੰਸਕ ਹੈ। ਉਹ ਹਮੇਸ਼ਾਂ ਭਾਰਤੀ ਟੀਮ ਲਈ ਸ਼ੋਸ਼ਲ ਮੀਡੀਆ ਉਪਰ ਪੋਸਟਾਂ ਕਰਦੀ ਹੈ। ਇੰਗਲੈਂਡ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਭਾਰਤੀ ਟੀਮ ਦੇ ਮੁਹੰਮਦ ਸ਼ਮੀ ਬਾਰੇ ਵਜਮਾ ਆਯੁਬੀ ਨੇ ਆਪਣੇ ਐਕਸ ਅਕਾਉਂਟ ਉਪਰ ਮੁਹੰਮਦ ਸ਼ਮੀ ਦੀ ਤਸਵੀਰ ਸ਼ੇਅਰ ਕੀਤੀ ਅਤੇ ਨਾਲ ਹੀ ਲਿਖਿਆ ਕਿ ਉਹ ਮੈਦਾਨ ਦੇ ਮਾਲਕ ਹਨ ਅਤੇ ਸ਼ਾਨਦਾਰ ਖਿਡਾਰੀ ਹਨ।