T20 World Cup 2024: ਇੰਗਲੈਂਡ ਨੂੰ ਵੱਡਾ ਝਟਕਾ, ਹਰਫਨਮੌਲਾ ਖਿਡਾਰੀ Ben Stokes ਨਹੀਂ ਹੋਣਗੇ ਟੀਮ ਦਾ ਹਿੱਸਾ

T20 World Cup 2024: ਆਪਣੀ ਫਿਟਨੈੱਸ ਨੂੰ ਦੇਖਦੇ ਹੋਏ ਸਟੋਕਸ ਨੇ ਇਹ ਫੈਸਲਾ ਇੰਗਲੈਂਡ ਕ੍ਰਿਕਟ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਟੋਕਸ ਨੇ ਫਿਟਨੈੱਸ ਕਾਰਨ ਐਸ਼ੇਜ਼ ਸੀਰੀਜ਼ 'ਚ ਗੇਂਦਬਾਜ਼ੀ ਨਹੀਂ ਕੀਤੀ ਸੀ।

Share:

T20 World Cup 2024: ਪਿਛਲੇ ਵਿਸ਼ਵ ਕੱਪ ਦੇ ਫਾਈਨਲ 'ਚ ਅਜੇਤੂ ਅਰਧ ਸੈਂਕੜਾ ਲਗਾ ਕੇ ਇੰਗਲੈਂਡ ਨੂੰ ਕੱਪ ਜਿਤਾਉਣ ਵਾਲੇ ਟੀਮ ਦੇ ਆਲਰਾਊਂਡਰ ਬੈਨ ਸਟੋਕਸ ਨੇ ਖੁਦ ਹੀ ਆਉਣ ਵਾਲੇ ਟੀ-20 ਵਿਸ਼ਵ ਕੱਪ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਆਪਣੀ ਫਿਟਨੈੱਸ ਨੂੰ ਦੇਖਦੇ ਹੋਏ ਸਟੋਕਸ ਨੇ ਇਹ ਫੈਸਲਾ ਇੰਗਲੈਂਡ ਕ੍ਰਿਕਟ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਟੋਕਸ ਨੇ ਫਿਟਨੈੱਸ ਕਾਰਨ ਐਸ਼ੇਜ਼ ਸੀਰੀਜ਼ 'ਚ ਗੇਂਦਬਾਜ਼ੀ ਨਹੀਂ ਕੀਤੀ ਸੀ।

ਸਟੋਕਸ ਨੇ ਵਨਡੇ ਮੈਚਾਂ ਤੋਂ ਲੈ ਲਿਆ ਸੰਨਿਆਸ

ਹਾਲਾਂਕਿ ਪਿਛਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਸਟੋਕਸ ਨੇ ਵਨਡੇ ਮੈਚਾਂ ਤੋਂ ਸੰਨਿਆਸ ਲੈ ਲਿਆ ਸੀ, ਪਰ ਉਸ ਨੇ ਟੀਮ ਲਈ ਦੁਬਾਰਾ ਖੇਡਣ ਦਾ ਫੈਸਲਾ ਕੀਤਾ। 32 ਸਾਲਾ ਸਟੋਕਸ ਨੇ ਭਾਰਤ ਖਿਲਾਫ ਟੈਸਟ ਸੀਰੀਜ਼ ਤੋਂ ਬਾਅਦ ਸਰਜਰੀ ਕਰਵਾਈ ਸੀ, ਜਿਸ ਤੋਂ ਬਾਅਦ ਉਹ ਅਜੇ ਤੱਕ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਹਨ। ਸਟੋਕਸ ਨੇ ਖੁਦ ਟੀਮ ਪ੍ਰਬੰਧਨ ਨੂੰ ਸੂਚਿਤ ਕੀਤਾ ਹੈ ਕਿ ਉਹ ਜੂਨ 'ਚ ਅਮਰੀਕਾ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਟੀਮ ਦਾ ਹਿੱਸਾ ਨਹੀਂ ਹੋਣਗੇ। ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਦਾ ਪਹਿਲਾ ਮੈਚ 4 ਜੂਨ ਨੂੰ ਬਾਰਬਾਡੋਸ 'ਚ ਸਕਾਟਲੈਂਡ ਖਿਲਾਫ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ