ਤਬਾਹੀ ਮਚਾਉਣ ਲਈ ਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਆਈਸਬਰਗ A23a, ਹੁਣ ਕੀ ਬਣੁਗਾ ਪੜ੍ਹੋ...

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਰਫ਼ ਦੇ ਟੁਕੜੇ ਨੇ ਇਸ ਖੇਤਰ ਵਿੱਚ ਜੰਗਲੀ ਜੀਵਾਂ ਨੂੰ ਖ਼ਤਰੇ ਵਿੱਚ ਪਾਇਆ ਹੋਵੇ। 2004 ਵਿੱਚ, A38-B ਨਾਮਕ ਇੱਕ ਆਈਸਬਰਗ ਨੇ ਦੱਖਣੀ ਜਾਰਜੀਆ ਦੇ ਨੇੜੇ ਕਈ ਮਹੀਨਿਆਂ ਤੱਕ ਸਮੁੰਦਰ ਦਾ ਰਸਤਾ ਰੋਕ ਦਿੱਤਾ ਸੀ। ਜਿਸ ਕਾਰਨ ਪੈਂਗੁਇਨ ਅਤੇ ਸੀਲ ਆਪਣੇ ਖਾਣ ਵਾਲੇ ਸਥਾਨਾਂ ਤੱਕ ਨਹੀਂ ਪਹੁੰਚ ਸਕੇ ਸਨ।

Share:

Science Updates: ਦੁਨੀਆ ਦਾ ਸਭ ਤੋਂ ਵੱਡਾ ਆਈਸਬਰਗ A23a ਹੁਣ ਤਬਾਹੀ ਮਚਾਉਣ ਜਾ ਰਿਹਾ ਹੈ! ਇਹ ਦੱਖਣੀ ਜਾਰਜੀਆ ਅਤੇ ਦੱਖਣੀ ਅਟਲਾਂਟਿਕ ਵਿੱਚ ਸਥਿਤ ਆਲੇ ਦੁਆਲੇ ਦੇ ਟਾਪੂਆਂ ਨਾਲ ਟਕਰਾਉਣ ਦੀ ਕਗਾਰ 'ਤੇ ਹੈ। ਇਸਨੇ ਖੇਤਰ ਦੀ ਵਿਲੱਖਣ ਅਤੇ ਅਮੀਰ ਜੈਵ ਵਿਭਿੰਨਤਾ ਲਈ ਇੱਕ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ, ਜਿਸ ਵਿੱਚ ਪੈਂਗੁਇਨ, ਸੀਲ ਅਤੇ ਦੁਰਲੱਭ ਸਮੁੰਦਰੀ ਪ੍ਰਜਾਤੀਆਂ ਸ਼ਾਮਲ ਹਨ। ਜੇਕਰ ਇਹ ਟੱਕਰ ਹੁੰਦੀ ਹੈ, ਤਾਂ ਲੱਖਾਂ ਜਾਨਵਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਸਕਦੀਆਂ ਹਨ।

1986 ਵਿੱਚ ਫਿਲਚਨਰ-ਰੋਨ ਆਈਸ ਸ਼ੈਲਫ ਤੋਂ ਹੋਇਆ ਸੀ ਵੱਖ

A23a ਆਈਸਬਰਗ ਦਾ ਆਕਾਰ ਗ੍ਰੇਟਰ ਲੰਡਨ ਤੋਂ ਦੁੱਗਣਾ ਹੈ। ਇਹ 1986 ਵਿੱਚ ਫਿਲਚਨਰ-ਰੋਨ ਆਈਸ ਸ਼ੈਲਫ ਤੋਂ ਵੱਖ ਹੋ ਗਿਆ। ਸ਼ੁਰੂਆਤੀ ਦਹਾਕਿਆਂ ਵਿੱਚ, ਇਹ ਸਮੁੰਦਰ ਦੇ ਤਲ 'ਤੇ ਫਸਿਆ ਰਿਹਾ ਅਤੇ ਹੌਲੀ-ਹੌਲੀ ਪਿਘਲ ਗਿਆ। 2020 ਵਿੱਚ, ਇਸਨੇ ਦੱਖਣੀ ਮਹਾਸਾਗਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਅਤੇ 2023 ਵਿੱਚ ਦੁਬਾਰਾ ਇਸਦੀ ਰਫਤਾਰ ਵਿੱਚ ਤੇਜੀ ਆ ਗਈ ਸੀ । ਇਹ ਆਈਸਬਰਗ 'ਟੇਲਰ ਕਾਲਮਜ਼' ਨਾਮਕ ਸਮੁੰਦਰੀ ਘੁੰਮਣਘੇਰੀਆਂ ਵਿੱਚ ਫਸਿਆ ਹੋਇਆ ਪਾਇਆ ਗਿਆ ਸੀ। ਇਹ ਘੁੰਮਣਘੇਰੀ ਸਮੁੰਦਰ ਦੇ ਹੇਠਾਂ ਪਹਾੜੀਆਂ ਕਾਰਨ ਹੁੰਦੀ ਹੈ ਅਤੇ ਬਰਫ਼ ਦੇ ਟੁਕੜਿਆਂ ਨੂੰ ਰੋਕ ਸਕਦੀ ਹੈ। A23a ਦਾ ਭਾਰ ਇੱਕ ਟ੍ਰਿਲੀਅਨ ਟਨ ਤੋਂ ਵੱਧ ਸੀ ਅਤੇ ਇਹ ਇਹਨਾਂ ਚੱਕਰਾਂ ਤੋਂ ਬਚਣ ਵਿੱਚ ਕਾਮਯਾਬ ਰਿਹਾ।

ਸੁਭਾਅ ਤੋਂ ਹੀ ਖ਼ਤਰਨਾਕ

ਦੱਖਣੀ ਜਾਰਜੀਆ ਖੇਤਰ ਜੈਵ ਵਿਭਿੰਨਤਾ ਦਾ ਇੱਕ ਅਮੀਰ ਕੇਂਦਰ ਹੈ। ਇਹ ਟਾਪੂ ਪੈਂਗੁਇਨ ਅਤੇ ਸੀਲਾਂ ਦੀ ਵੱਡੀ ਆਬਾਦੀ ਦਾ ਘਰ ਹੈ। ਜੇਕਰ A23a ਇੱਥੇ ਟਕਰਾਉਂਦਾ ਹੈ, ਤਾਂ ਇਹ ਜਾਨਵਰਾਂ ਦੀ ਭੋਜਨ ਲਈ ਸਮੁੰਦਰੀ ਖੇਤਰਾਂ ਤੱਕ ਪਹੁੰਚ ਵਿੱਚ ਵਿਘਨ ਪਾ ਸਕਦਾ ਹੈ। ਦੱਖਣੀ ਜਾਰਜੀਆ ਸਰਕਾਰੀ ਜਹਾਜ਼ ਫੈਰੋਸ ਦੇ ਕੈਪਟਨ ਸਾਈਮਨ ਵਾਲੇਸ ਨੇ ਕਿਹਾ ਕਿ ਆਈਸਬਰਗ ਆਪਣੇ ਸੁਭਾਅ ਤੋਂ ਹੀ ਖ਼ਤਰਨਾਕ ਹੁੰਦੇ ਹਨ।

ਇਹ ਵੀ ਪੜ੍ਹੋ