ਹੁਣ 14 ਦਸੰਬਰ ਤੱਕ ਕਰਵਾ ਸਕੋਗੇ ਆਧਾਰ ਕਾਰਡ ਅੱਪਡੇਟ 

ਜਿਨ੍ਹਾਂ ਲੋਕਾਂ ਨੇ ਪਿਛਲੇ ਅੱਠ ਜਾਂ ਦਸ ਸਾਲਾਂ ਵਿੱਚ ਆਪਣਾ ਆਧਾਰ ਕਾਰਡ ਅੱਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣੇ ਰਿਹਾਇਸ਼ੀ ਸਰਟੀਫਿਕੇਟ ਅਤੇ ਪਛਾਣ ਪੱਤਰ ਨੂੰ ਅੱਪਡੇਟ ਕਰਵਾਉਣ ਲਈ ਆਨਲਾਈਨ ਅਪਲੋਡ ਕਰਨਾ ਹੋਵੇਗਾ।

Share:

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਮਿਤੀ ਇਸ ਸਾਲ 14 ਦਸੰਬਰ ਤੱਕ ਵਧਾ ਦਿੱਤੀ ਹੈ। ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਯੂ.ਆਈ.ਡੀ.ਏ.ਆਈ.ਦੇ ਬੁਲਾਰੇ ਨੇ ਕਿਹਾ ਕਿ ਆਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰਨ ਲਈ ਧਾਰਕ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਪਵੇਗੀ। ਜਿਨ੍ਹਾਂ ਲੋਕਾਂ ਨੇ ਪਿਛਲੇ ਅੱਠ ਜਾਂ ਦਸ ਸਾਲਾਂ ਵਿੱਚ ਆਪਣਾ ਆਧਾਰ ਕਾਰਡ ਅੱਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣੇ ਰਿਹਾਇਸ਼ੀ ਸਰਟੀਫਿਕੇਟ ਅਤੇ ਪਛਾਣ ਪੱਤਰ ਨੂੰ ਅੱਪਡੇਟ ਕਰਵਾਉਣ ਲਈ ਆਨਲਾਈਨ ਅਪਲੋਡ ਕਰਨਾ ਹੋਵੇਗਾ। ਆਧਾਰ ਕਾਰਡ ਧਾਰਕ ਮਾਈ ਆਧਾਰ ਪੋਰਟਲ ਤੋਂ ਆਧਾਰ ਆਨਲਾਈਨ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਨਾਗਰਿਕ ਆਧਾਰ ਕਾਰਡ ਨੂੰ ਅੱਪਡੇਟ ਕਰਦੇ ਸਮੇਂ, ਇਸ ਤਹਿਤ ਹੋਰ ਲਾਭ ਲੈਣ ਲਈ ਆਧਾਰ ਵਿੱਚ ਆਪਣਾ ਮੋਬਾਈਲ ਨੰਬਰ ਵੀ ਅੱਪਡੇਟ ਕਰੋ।

ਇਹ ਵੀ ਪੜ੍ਹੋ