ਲੁਧਿਆਣਾ ਵਿੱਚ ਲੁਟੇਰੇ ਸਰਗਰਮ,6 ਬਾਈਕ ਸਵਾਰਾਂ ਨੇ ਵਿਅਕਤੀ ਤੋਂ ਲੁੱਟੇ 4 ਲੱਖ

ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ਤੇ ਅਸ਼ੋਕ ਥਾਪਰ ਕੋਲੋ ਮੋਬਾਈਲ ਅਤੇ ਨਕਦੀ ਖੋਹ ਲਈ। ਥਾਪਰ ਰਾਤ ਕਰੀਬ 3.30 ਵਜੇ ਆਪਣੇ ਦੋਹਤੇ ਨਾਲ ਪਟਾਖਾ ਮੰਡੀ ਤੋਂ ਘਰ ਜਾ ਰਹੇ ਸਨ।

Share:

ਲੁਧਿਆਣਾ ਵਿੱਚ ਲੁੱਟ ਖੋ ਦੀਆਂ ਘਟਵਾਨਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ 6 ਬਾਈਕ ਸਵਾਰ ਬਦਮਾਸ਼ਾਂ ਨੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਤੇ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਥਾਪਰ ਤੋਂ 4 ਲੱਖ ਰੁਪਏ ਲੁੱਟ ਲਏ। ਅਸ਼ੋਕ ਥਾਪਰ ਪੁੱਤਰ ਰਿਭੁਵਨ ਥਾਪਰ ਨੇ ਦੱਸਿਆ ਕਿ ਉਸ ਦੀ ਦਾਣਾ ਮੰਡੀ ਵਿੱਚ ਪਟਾਕਿਆਂ ਦੀ ਦੁਕਾਨ ਹੈ। ਉਸਦਾ ਪਿਤਾ ਸ਼ਾਮ ਨੂੰ ਵੇਚੇ ਗਏ ਪਟਾਕਿਆਂ ਦੇ ਪੈਸੇ ਕਰੀਬ 3 ਤੋਂ 4 ਲੱਖ ਰੁਪਏ ਲੈ ਕੇ ਐਕਟਿਵਾ 'ਤੇ ਘਰ ਰੱਖਣ ਲਈ ਆਪਣੇ ਦੋਹਤੇ ਮਯੰਕ ਨਾਲ ਜਾ ਰਿਹਾ ਸੀ। ਅਚਾਨਕ ਚਾਂਦ ਸਿਨੇਮਾ ਪੁਲ ਨੇੜੇ ਉਸ ਨੂੰ ਬਾਈਕ ਸਵਾਰ ਛੇ ਨੌਜਵਾਨਾਂ ਨੇ ਰੋਕ ਲਿਆ। ਬਦਮਾਸ਼ਾਂ ਨੇ ਉਸ ਦੇ ਪਿਤਾ ਅਤੇ ਬੱਚੇ ਮਯੰਕ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਰੱਖ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ।

ਗਲਾ ਵੱਡਣ ਦੀ ਦਿੱਤੀ ਧਮਕੀ

ਅਸ਼ੋਕ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸ ਦਾ ਗਲਾ ਵੱਢਣ ਦੀ ਧਮਕੀ ਦਿੱਤੀ। ਲੁਟੇਰਿਆਂ ਨੇ ਉਸ ਦੇ ਪਿਤਾ ਕੋਲੋਂ ਨਕਦੀ ਵਾਲਾ ਲਿਫਾਫਾ ਅਤੇ ਉਨ੍ਹਾਂ ਦੇ ਦੋਵੇਂ ਮੋਬਾਈਲ ਫੋਨ ਖੋਹ ਲਏ। ਆਪਣੀ ਪਛਾਣ ਛੁਪਾਉਣ ਲਈ ਬਦਮਾਸ਼ਾਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਸਨ।

ਮੌਕੇ ਤੋਂ ਫਰਾਰ ਹੋਏ ਮੁਲਜ਼ਮ

ਰਿਭੁਵਨ ਅਨੁਸਾਰ ਲੁੱਟ-ਖੋਹ ਤੋਂ ਬਾਅਦ ਜਿਵੇਂ ਹੀ ਉਸ ਦੇ ਪਿਤਾ ਨੇ ਬਦਮਾਸ਼ਾਂ ਦਾ ਪਿੱਛਾ ਕਰਦੇ ਹੋਏ ਆਤਮ-ਰੱਖਿਆ ਲਈ ਆਪਣਾ ਲਾਇਸੈਂਸੀ ਰਿਵਾਲਵਰ ਕੱਢਿਆ ਤਾਂ ਅਚਾਨਕ ਸਾਹਮਣੇ ਤੋਂ ਆ ਰਹੇ ਇਕ ਟਰੱਕ ਦੀ ਹਾਈ ਬੀਮ ਲਾਈਟ ਉਸ ਦੀਆਂ ਅੱਖਾਂ ਵਿਚ ਪਈ। ਇਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਉਸ ਦੇ ਪਿਤਾ ਨੇ ਉਕਤ ਟਰੱਕ ਡਰਾਈਵਰ ਦੇ ਮੋਬਾਈਲ ਫ਼ੋਨ ਤੋਂ ਫ਼ੋਨ ਕਰਕੇ ਉਸ ਨੂੰ ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਉਸ ਨੂੰ ਸ਼ੱਕ ਹੈ ਕਿ ਜਿਸ ਟਰੱਕ ਡਰਾਈਵਰ ਨੇ ਅਚਾਨਕ ਉਸ ਦੇ ਪਿਤਾ ਦੀਆਂ ਅੱਖਾਂ 'ਤੇ ਲਾਈਟ ਮਾਰ ਦਿੱਤੀ, ਉਹ ਵੀ ਲੁਟੇਰਿਆਂ ਦਾ ਸਾਥੀ ਹੋ ਸਕਦਾ ਹੈ।

ਇਹ ਵੀ ਪੜ੍ਹੋ

Tags :