ਰੋਡਵੇਜ਼ ਵਾਲਿਆਂ ਦੀ ਬਦਮਾਸ਼ੀ, ਥਾਣੇਦਾਰ ਕੁੱਟਿਆ

ਸਹੀ ਤਰੀਕੇ ਨਾਲ ਬੱਸ ਚਲਾਉਣ ਦੀ ਸਲਾਹ ਦੇਣ ਗਿਆ ਸੀ ਪੁਲਿਸ ਅਧਿਕਾਰੀ। ਡਰਾਈਵਰ-ਕੰਡਕਟਰਾਂ ਨੇ ਮਿਲ ਕੇ ਬੁਰੀ ਤਰ੍ਹਾਂ ਕੀਤੀ ਕੁੱਟਮਾਰ।

Share:

ਫਿਰੋਜ਼ਪੁਰ ਬੱਸ ਸਟੈਂਡ 'ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਤੇ ਕੰਡਕਟਰਾਂ ਨੇ ਥਾਣੇਦਾਰ ਨਾਲ ਕੁੱਟਮਾਰ ਕੀਤੀ। ਥਾਣੇਦਾਰ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਡਰਾਈਵਰ ਨੂੰ ਸਹੀ ਤਰੀਕੇ ਨਾਲ ਬੱਸ ਚਲਾਉਣ ਦੀ ਸਲਾਹ ਦੇਣ ਗਿਆ ਸੀ। ਇਸੇ ਦੌਰਾਨ ਡਰਾਈਵਰ ਤੇ ਕੰਡਕਟਰ ਉਸਦੇ ਗਲ ਪੈ ਗਏ। ਗਾਲ੍ਹਾਂ ਕੱਢੀਆਂ ਗਈਆਂ ਤੇ ਉਸਨੂੰ ਕੁੱਟਿਆ। ਕੁੱਟਮਾਰ ਦੀ ਵੀਡਿਓ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। 
 
ਪੂਰਾ ਮਾਮਲਾ ਜਾਣੋ 

ਏਐਸਆਈ ਜਸਵੰਤ ਸਿੰਘ ਨੇ ਦੱਸਿਆ ਉਹ ਆਪਣੀ ਪਤਨੀ ਨੂੰ ਬੱਸ ਚੜ੍ਹਾਉਣ ਲਈ ਗਿਆ ਸੀ। ਪਤਨੀ ਨੇ ਜਲਾਲਾਬਾਦ ਜਾਣਾ ਸੀ। ਜਦੋਂ ਉਸਦੀ ਪਤਨੀ ਬੱਸ ਚੜ੍ਹਨ ਲੱਗੀ ਤਾਂ ਡਰਾਈਵਰ ਨੇ ਬੱਸ ਚਲਾ ਦਿੱਤੀ। ਜਿਸ ਕਾਰਨ ਉਸਦੀ ਪਤਨੀ ਥੱਲੇ ਡਿੱਗ ਗਈ। ਉਸਦੀ ਪਤਨੀ ਬੱਸ ਦੇ ਪਿਛਲੇ ਟਾਇਰ ਥੱਲੇ ਆਉਣ ਤੋਂ ਮਸਾਂ ਬਚੀ। ਇਸ ਦੌਰਾਨ ਡਰਾਈਵਰ ਬੱਸ ਭਜਾ ਲੈ ਗਿਆ ਸੀ। ਉਹ ਦੂਜੇ ਦਿਨ ਕੰਡਕਟਰ ਨਾਲ ਗੱਲਬਾਤ ਕਰਨ ਲਈ ਬੱਸ ਸਟੈਂਡ ਪਹੁੰਚਿਆ। ਉਸਨੇ ਸਿਰਫ ਬੱਸ ਸਹੀ ਤਰੀਕੇ ਨਾਲ ਚਲਾਉਣ ਦੀ ਗੱਲ ਆਖੀ।  ਇੰਨੇ 'ਚ ਕੰਡਕਟਰ ਹੱਥੋਪਾਈ ਕਰਨ ਲੱਗਾ। ਉਸਦੇ ਸਾਥੀ ਵੀ ਆ ਗਏ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ