ਪੰਜਾਬ-ਹਰਿਆਣਾ‘ਚ ਅਹਿਸਾਸ ਕੀਤੇ ਗਏ ਭੂਚਾਲ ਦੇ ਝਟਕੇ

ਭੂਚਾਲ ਦੀ ਤੀਬਰਤਾ 3.0 ਸੀ,ਭੂਚਾਲ ਉਦੋਂ ਆਇਆ ਜਦੋਂ ਲੋਕ ਸੌ ਰਹੇ ਸਨ।

Share:

 

ਐਤਵਾਰ ਨੂੰ ਇੱਕ ਵਾਰ ਫਿਰ ਤੋਂ ਭੂਚਾਲ ਦੇ ਝਟਕਿਆਂ ਨਾਲ ਧਰਤੀ ਹਿੱਲੀ ਹੈ। ਜਾਣਕਾਰੀ ਅਨੁਸਾਰ, ਹਰਿਆਣਾ ਵਿੱਚ ਅੱਜ ਸਵੇਰੇ ਕਰੀਬ ਚਾਰ ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਦੀਏ ਕਿ, ਭੂਚਾਲ ਦੀ ਤੀਬਰਤਾ 3.0 ਦਰਜ ਕੀਤੀ ਗਈ ਹੈ।

 

ਭੂਚਾਲ ਦੇ ਝਟਕਿਆ ਨਾਲ ਪੰਜਾਬ ਦੇ ਕੁਝ ਹਿੱਸੇ ਵੀ ਹਿੱਲੇ

ਕੁੱਝ ਮੀਡੀਆ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ, ਹਰਿਆਣਾ ਦੇ ਨਾਲ ਲਗਦੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ, ਭੂਚਾਲ ਦਾ ਮੁੱਖ ਕੇਂਦਰ ਸੋਨੀਪਤ ਸੀ। ਭੂਚਾਲ ਅੱਜ ਸਵੇਰੇ ਕਰੀਬ 4 ਵਜੇ ਆਇਆ ਅਤੇ ਭੂਚਾਲ ਦੀ ਤੀਬਰਤਾ 3.0 ਸੀ।

 

ਜਾਨੀ ਨੁਕਸਾਨ ਦੀ ਨਹੀਂ ਹੈ ਕੋਈ ਸੂਚਨਾ

ਉਥੇ ਹੀ ਦੂਜੇ ਪਾਸੇ ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਉਨਾਂ ਮੁਤਾਬਕ ਇਸ ਭੂਚਾਲ ਦੇ ਨਾਲ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਜਦੋਂਕਿ ਲੋਕਾਂ ਨੂੰ ਇਸ ਲਈ ਭੂਚਾਲ ਦਾ ਜ਼ਿਆਦਾ ਪਤਾ ਤਾਂ ਵੀ ਨਹੀਂ ਲੱਗ ਸਕਿਆ, ਕਿਉਂਕਿ ਭੂਚਾਲ ਤੜਕੇ ਆਇਆ, ਜਦੋਂ ਲੋਕ ਸੌਂ ਰਹੇ ਸਨ।

ਇਹ ਵੀ ਪੜ੍ਹੋ

Tags :