ਪਾਕ ਦੀ ਨਾਪਾਕ ਹਰਕਤ, ਹੈਰੋਇਨ ਦੀ ਖੇਪ ਛੱਡ ਕੇ ਪਾਕਿਸਤਾਨ ਪਰਤਿਆ ਡਰੋਨ

ਸ਼ੁੱਕਰਵਾਰ ਨੂੰ ਇੱਕ ਪਾਕਿਸਤਾਨੀ ਡਰੋਨ ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਅਤੇ ਹੈਰੋਇਨ ਦੀ ਇੱਕ ਖੇਪ ਛੱਡ ਕੇ ਵਾਪਸ ਪਰਤਿਆ। ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।

Share:

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਭਾਰਤੀ ਸਰਹੱਦ ਤੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੇ ਦੀ ਖੇਪ ਭੇਜੀ ਜਾਂਦੀ ਹੈ। ਸ਼ੁੱਕਰਵਾਰ ਸਵੇਰੇ ਇੱਕ ਪਾਕਿਸਤਾਨੀ ਡਰੋਨ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਪਿੰਡ ਧਨੋਏ ਖੁਰਦ ਵਿੱਚ ਕੰਡਿਆਲੀ ਤਾਰ ਦੇ ਕੋਲ ਇੱਕ ਪੀਲੇ ਰੰਗ ਦਾ ਪੈਕਟ ਸੁੱਟਣ ਤੋਂ ਬਾਅਦ ਵਾਪਸ ਪਰਤਿਆ। ਸੀਮਾ ਸੁਰੱਖਿਆ ਬਲ ਦੀ ਟੁਕੜੀ ਨੇ ਤੁਰੰਤ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਤਲਾਸ਼ੀ ਮੁਹਿੰਮ ਦੌਰਾਨ ਫੋਰਸ ਨੇ ਹੈਰੋਇਨ ਦਾ ਇੱਕ ਪੈਕਟ ਬਰਾਮਦ ਕੀਤਾ। ਪੈਕਟ ਉੱਪਰ ਹਰੇ ਰੰਗ ਦੀ ਟਾਰਚ ਸੀ।

ਕੰਡਿਆਲੀ ਤਾਰ ਵਾਲੇ ਖੇਤਰ ਵਿੱਚ ਮਿਲੀ ਡਰੋਨ ਦੀ ਸੂਚਨਾ

ਬੀਐਸਐਫ ਦੇ ਬੁਲਾਰੇ ਅਨੁਸਾਰ ਅਟਾਰੀ ਸਰਹੱਦ ਤੇ ਤਾਇਨਾਤ 144 ਬਟਾਲੀਅਨ ਦੀ ਸੀ ਕੰਪਨੀ ਦੀ ਟੁਕੜੀ ਸ਼ੁੱਕਰਵਾਰ ਸਵੇਰੇ ਕਰੀਬ 8:50 ਵਜੇ ਥਾਣਾ ਘੜਿੰਡਾ ਅਧੀਨ ਪੈਂਦੇ ਪਿੰਡ ਧਨੋਏ ਖੁਰਦ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਿੰਡ ਦੇ ਨਾਲ ਲੱਗਦੀ ਕੰਡਿਆਲੀ ਤਾਰ ਵਾਲੇ ਖੇਤਰ ਵਿੱਚ ਡਰੋਨ ਹੋਣ ਦੀ ਸੂਚਨਾ ਮਿਲੀ ਤਾਂ ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਨੇੜੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ।

520 ਗ੍ਰਾਮ ਹੈਰੋਇਨ ਬਰਾਮਦ

ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਪੀਲੀ ਸੈਲੋ ਟੇਪ ਵਿੱਚ ਲਪੇਟਿਆ ਹੋਇਆ ਇੱਕ ਪੈਕੇਟ ਮਿਲਿਆ। ਇਸ ਦੇ ਨਾਲ ਇੱਕ ਧਾਤ ਦੀ ਰਿੰਗ ਜੁੜੀ ਹੋਈ ਸੀ ਅਤੇ ਇੱਕ ਛੋਟੀ ਜਿਹੀ ਹਰੇ ਰੰਗ ਦੀ ਟਾਰਚ ਵੀ ਪੈਕੇਟ ਨਾਲ ਜੁੜੀ ਹੋਈ ਸੀ। ਬੀਐਸਐਫ ਦੇ ਜਵਾਨਾਂ ਨੇ ਪੈਕਟ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਜਾਂਚ ਦੌਰਾਨ ਉਸ ਕੋਲੋਂ 520 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ