ਅੰਮ੍ਰਿਤਸਰ ਦੇ ਨੌਜਾਵਨ ਦੀ ਫਿਲੀਪੀਨਜ਼ ਵਿੱਚ ਸੜਕ ਹਾਦਸੇ ਦੌਰਾਨ ਮੌਤ, ਡਿਵਾਈਡਰ ਵਿੱਚ ਵੱਜੀ ਬਾਈਕ

ਅੰਮ੍ਰਿਤਸਰ ਦੇ ਇੱਕ 26 ਸਾਲਾ ਨੌਜਵਾਨ ਦੀ ਫਿਲੀਪੀਨਜ਼ ਵਿੱਚ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ। ਬ੍ਰੇਕ ਫੇਲ ਹੋਣ ਕਾਰਨ ਉਸਦੀ ਬਾਈਕ ਅਸੰਤੁਲਿਤ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ। ਖੂਨ ਨਾਲ ਲੱਥਪੱਥ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਜਸਪਿੰਦਰ ਸਿੰਘ ਵਜੋਂ ਹੋਈ ਹੈ।6 […]

Share:

ਅੰਮ੍ਰਿਤਸਰ ਦੇ ਇੱਕ 26 ਸਾਲਾ ਨੌਜਵਾਨ ਦੀ ਫਿਲੀਪੀਨਜ਼ ਵਿੱਚ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ। ਬ੍ਰੇਕ ਫੇਲ ਹੋਣ ਕਾਰਨ ਉਸਦੀ ਬਾਈਕ ਅਸੰਤੁਲਿਤ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ। ਖੂਨ ਨਾਲ ਲੱਥਪੱਥ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਜਸਪਿੰਦਰ ਸਿੰਘ ਵਜੋਂ ਹੋਈ ਹੈ।
6 ਸਾਲ ਪਹਿਲਾਂ ਗਿਆ ਸੀ ਫਿਲੀਪੀਨਜ਼
ਮ੍ਰਿਤਕ ਜਸਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਉੱਜਵਲ ਭਵਿੱਖ ਲਈ 6 ਸਾਲ ਪਹਿਲਾਂ ਭਾਰਤ ਤੋਂ ਫਿਲੀਪੀਨਜ਼ ਗਿਆ ਸੀ। ਉਹ ਇੱਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ। ਜਦੋਂ ਉਹ ਕਿਸੇ ਨੂੰ ਪੈਸੇ ਦੇ ਕੇ ਘਰ ਪਰਤ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਦੀ ਬ੍ਰੇਕ ਫੇਲ੍ਹ ਹੋ ਗਈ। ਇਸ ਕਾਰਨ ਬਾਈਕ ਦਾ ਸੰਤੁਲਨ ਵਿਗੜ ਗਿਆ। ਉਸ ਦਾ ਸਿਰ ਸੜਕ ਕਿਨਾਰੇ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।