ਨੌਜਵਾਨ ਨੇ ਬਜੁਰਗ ਨੂੰ ਕਾਰ ਨਾਲ ਕੁਚਲਿਆ, ਇੰਸਟਾਗ੍ਰਾਮ ਤੇ ਲਾਈਵ ਸੀ ਚਾਲਕ

ਇੰਸਟਾਗ੍ਰਾਮ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਕਾਰ ਸਵਾਰ ਨੌਜਵਾਨ ਹਨੇਰੇ ਵਿੱਚ ਕਾਰ ਨਾਲ ਬਜ਼ੁਰਗ ਵਿਅਕਤੀ ਨੂੰ ਕੁਚਲਦਾ ਨਜ਼ਰ ਆਇਆ। ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਕਾਰ 'ਚ ਸਵਾਰ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗ ਦੀ ਪਛਾਣ ਕਾਲਾ ਸਿੰਘ ਵਜੋਂ ਹੋਈ ਹੈ।

Share:

ਹਾਈਲਾਈਟਸ

  • ਥਾਣਾ ਇੰਚਾਰਜ ਚੰਦਰਸ਼ੇਖਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਜਾਂਚ ਕਰ ਰਹੀ ਹੈ।

Punjab News: ਫਾਜ਼ਿਲਕਾ 'ਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਬਜੁਰਗ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਨੌਜਵਾਨ ਇੰਸਟਾਗ੍ਰਾਮ ਤੇ ਲਾਈਵ ਸੀ। ਹਾਦਸੇ ਵਿੱਚ ਬਜ਼ੁਰਗ ਦੀ ਮੌਤ ਹੋ ਗਈ। ਜਦੋਂ ਉਸ ਦੀ ਲਾਸ਼ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਕਤਲ ਸਮਝਿਆ। ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਰਿਵਾਰ ਦੇ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਵੀ ਦਰਜ ਲਿਆ ਹੈ।

ਸ਼ਿਵਮ ਨਾਂ ਦੀ ਆਈਡੀ ਤੋਂ ਪੋਸਟ ਕੀਤੀ ਗਈ ਵੀਡੀਓ

ਪੁਲਿਸ ਦੀ ਮੁਢਲੀ ਜਾਂਚ ਅਨੁਸਾਰ ਮੁਲਜ਼ਮ ਨੌਜਵਾਨ ਮੰਡੀ ਰੋੜਾਂਵਾਲੀ ਦਾ ਰਹਿਣ ਵਾਲਾ ਹੈ। ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ਿਵਮ ਨਾਂ ਦੀ ਆਈਡੀ 'ਤੇ ਪੋਸਟ ਕੀਤੀ ਗਈ ਸੀ। ਵੀਡੀਓ 'ਚ ਇਕ ਨੌਜਵਾਨ ਕਾਰ ਚਲਾ ਰਿਹਾ ਹੈ। ਪਿੰਡ ਕਾਠਗੜ੍ਹ ਵਿੱਚ ਅਚਾਨਕ ਇੱਕ ਬਜ਼ੁਰਗ ਕਾਲਾ ਸਿੰਘ ਕਾਰ ਦੇ ਸਾਹਮਣੇ ਆ ਗਿਆ। ਕਾਰ ਚਲਾ ਰਿਹਾ ਨੌਜਵਾਨ ਬਜ਼ੁਰਗ ਨੂੰ ਦੇਖ ਕੇ ਘਬਰਾ ਗਿਆ ਅਤੇ ਕਾਲਾ ਸਿੰਘ ਨੂੰ ਟੱਕਰ ਮਾਰ ਦਿੱਤੀ। ਕਾਲਾ ਸਿੰਘ ਸੜਕ ਕਿਨਾਰੇ ਡਿੱਗ ਪਿਆ। ਨੌਜਵਾਨ ਬਿਨਾਂ ਰੁਕੇ ਕਾਰ ਲੈ ਕੇ ਪਿੰਡ ਤਾਰੇਵਾਲਾ ਵੱਲ ਭੱਜ ਗਿਆ। ਥਾਣਾ ਇੰਚਾਰਜ ਚੰਦਰਸ਼ੇਖਰ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਜਾਂਚ ਕਰ ਰਹੀ ਹੈ। ਫਿਰ ਉਸ ਨੂੰ ਵਾਇਰਲ ਵੀਡੀਓ ਬਾਰੇ ਪਤਾ ਲੱਗਾ। ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਖੁਲਾਸਾ ਕਰੇਗੀ।

ਇਹ ਵੀ ਪੜ੍ਹੋ