ਅੰਮ੍ਰਿਤਸਰ 'ਚ ਔਰਤ ਦਾ ਗੋਲੀਆਂ ਮਾਰ ਕੇ ਕਤਲ

ਘਰ ਦੇ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰੀਆਂ ਗਈਆਂ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕ੍ਰਾਇਮ ਸੀਨ ਦੇਖਿਆ। ਮੌਕੇ ਤੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ।

Share:

ਹਾਈਲਾਈਟਸ

  • ਕਾਨੂੰਨ ਵਿਵਸਥਾ
  • ਸੀਸੀਟੀਵੀ

ਪੰਜਾਬ ਅੰਦਰ ਕਤਲ, ਲੁੱਟ-ਖੋਹ ਵਰਗੀਆਂ ਵਾਰਦਾਤਾਂ ਲਗਾਤਰਾ ਵਧਦੀਆਂ ਜਾ ਰਹੀਆਂ ਹਨ। ਜਿਸ ਨਾਲ ਕਾਨੂੰਨ ਵਿਵਸਥਾ ਬਿਗੜੀ ਹੋਈ ਹੈ। ਇਸਨੂੰ ਲੈਕੇ ਵਿਰੋਧੀ ਧਿਰਾਂ ਵੀ ਸਰਕਾਰ ਉਪਰ ਸਵਾਲ ਚੁੱਕ ਰਹੀਆਂ ਹਨ। ਇਸਦੇ ਬਾਵਜੂਦ ਅਪਰਾਧ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਜਿਲ੍ਹਾ ਅੰਮ੍ਰਿਤਸਰ 'ਚ ਇੱਕ ਔਰਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਮਗਰੋਂ ਕਾਤਲ ਫਰਾਰ ਹੋ ਗਏ।

ਘਰ ਦੇ ਅੰਦਰ ਵੜ ਕੇ ਮਾਰੀਆਂ ਗੋਲੀਆਂ

ਅੰਮ੍ਰਿਤਸਰ ਦੇ ਸਠਿਆਲਾ ਇਲਾਕੇ ਦੀ ਵਾਰਦਾਤ ਹੈ। ਪਰਮਜੀਤ ਕੌਰ ਨਾਮਕ ਔਰਤ ਨੂੰ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰੀਆਂ ਗਈਆਂ। ਫਿਲਹਾਲ ਹਾਲੇ ਕਤਲ ਦੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 

ਪੁਲਿਸ ਹੱਥ ਲੱਗੀ ਸੀਸੀਟੀਵੀ

ਵਾਰਦਾਤ ਦੀ ਸੂਚਨਾ ਮਿਲਣ ਮਗਰੋਂ ਅੰਮ੍ਰਿਤਸਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਕ੍ਰਾਇਮ ਸੀਨ ਦੇਖਿਆ ਗਿਆ। ਪੁਲਿਸ ਨੂੰ ਮੌਕੇ ਤੋਂ ਪਿਸਤੌਲ ਵੀ ਬਰਾਮਦ ਹੋਇਆ, ਜਿਸ ਨਾਲ ਔਰਤ ਨੂੰ ਗੋਲੀਆਂ ਮਾਰੀਆਂ ਗਈਆਂ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਲੱਗੀ ਹੈ ਜਿਸ ਨਾਲ ਪੁਲਿਸ ਕਾਤਲਾਂ ਦਾ ਸੁਰਾਗ ਲਗਾਉਣ 'ਚ ਜੁਟ ਗਈ। 

ਇਹ ਵੀ ਪੜ੍ਹੋ

Tags :