ਚੁੱਲ੍ਹੇ 'ਚੋਂ ਨਿਕਲੇ ਧੂੰਏਂ ਕਰਕੇ ਦਮ ਘੁੱਟਣ ਕਾਰਨ ਔਰਤ ਦੀ ਮੌਤ

ਮ੍ਰਿਤਕ ਦਾ ਪਤੀ ਵਿਸ਼ਾਲ ਪਿਛਲੇ ਤਿੰਨ ਮਹੀਨਿਆਂ ਤੋਂ ਮੁਹੱਲਾ ਗੋਬਿੰਦਗੜ੍ਹ ਦੇ ਇੱਕ ਘਰ ਵਿੱਚ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਵਿਸ਼ਾਲ ਇੱਕ ਨਿੱਜੀ ਕਾਲਜ ਨੇੜੇ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਹੈ।

Share:

ਹਾਈਲਾਈਟਸ

  • ਵਿਸ਼ਾਲ ਨੇ ਸਵੇਰੇ ਚਾਰ ਵਜੇ ਦੇ ਕਰੀਬ ਆਪਣੇ ਮੁਲਾਜ਼ਮਾਂ ਨੂੰ ਘਰ ਬੁਲਾਇਆ ਸੀ

ਪੰਜਾਬ ਵਿੱਚ ਧੂੰਏਂ ਕਾਰਨ ਦਮ ਘੁੱਟਣ ਦੀ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਪਰ ਲੋਕ ਫਿਰ ਵੀ ਇਸ ਤੋਂ ਕੋਈ ਸੇਧ ਨਹੀਂ ਲੈ ਰਹੇ। ਹੁਣ ਜਲੰਧਰ ਵਿੱਚ ਫਿਰ ਤੋਂ ਅਜਿਹੀ ਹੀ ਘਟਨਾ ਸਹਾਮਣੇ ਆਈ ਹੈ, ਜਿੱਥੇ ਚੁੱਲ੍ਹੇ 'ਚੋਂ ਨਿਕਲਦੇ ਧੂੰਏਂ ਕਾਰਨ ਦਮ ਘੁੱਟਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਜਲ ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸੌਂ ਰਹੀ ਸੀ। 

ਨੇਪਾਲ ਦਾ ਰਹਿਣ ਵਾਲਾ ਪਰਿਵਾਰ

ਪਰਿਵਾਰ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਮ੍ਰਿਤਕ ਦਾ ਪਤੀ ਵਿਸ਼ਾਲ ਪਿਛਲੇ ਤਿੰਨ ਮਹੀਨਿਆਂ ਤੋਂ ਮੁਹੱਲਾ ਗੋਬਿੰਦਗੜ੍ਹ ਦੇ ਇੱਕ ਘਰ ਵਿੱਚ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਵਿਸ਼ਾਲ ਇੱਕ ਨਿੱਜੀ ਕਾਲਜ ਨੇੜੇ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਹੈ। ਵਿਸ਼ਾਲ ਨੇ ਸਵੇਰੇ ਚਾਰ ਵਜੇ ਦੇ ਕਰੀਬ ਆਪਣੇ ਮੁਲਾਜ਼ਮਾਂ ਨੂੰ ਘਰ ਬੁਲਾਇਆ ਸੀ। ਉਦੋਂ ਤੱਕ ਸਭ ਕੁਝ ਠੀਕ ਸੀ, ਪਰ ਜਦੋਂ ਸਵੇਰੇ ਸੱਤ ਵਜੇ ਕਰਮਚਾਰੀ ਦੁਬਾਰਾ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਸਾਰਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਵਿਸ਼ਾਲ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ।

 

ਸਾਰਿਆਂ ਨੂੰ ਹਸਪਤਾਲ ਪਹੁੰਚਾਇਆ

ਵਿਸ਼ਾਲ ਅਤੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਮੁਲਾਜ਼ਮਾਂ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗੰਭੀਰ ਬੱਚਿਆਂ ਵਿੱਚੋਂ ਇੱਕ ਦੀ ਉਮਰ ਢਾਈ ਸਾਲ ਅਤੇ ਦੂਜੇ ਦੀ ਉਮਰ ਇੱਕ ਸਾਲ ਅਤੇ ਅੱਠ ਮਹੀਨੇ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ