ਪੰਜਾਬ 'ਚ ਈ-ਕੇਆਈਸੀ ਤੋਂ ਬਗੈਰ ਹੁਣ ਕਿਸੇ ਵੀ ਲਾਭਪਾਤਰੀ ਨੂੰ ਆਟਾ ਦਾਲ ਸਕੀਮ ਦਾ ਲਾਭ ਨਹੀਂ ਮਿਲੇਗਾ

ਇਸ ਲਈ ਜ਼ਿਲ੍ਹੇ ਦੇ ਸਮੂਹ ਲਾਭਪਾਤਰੀ ਜੋ ਕਿ ਮੁਫਤ ਕਣਕ ਦਾ ਲਾਭ ਲੈ ਰਹੇ ਹਨ, ਉਹ 31 ਮਾਰਚ ਤੱਕ ਆਪਣੀ ਈ-ਕੇ.ਵਾਈ.ਸੀ. ਜਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਖ਼ੁਰਾਕ ਤੇ ਸਪਲਾਈ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 31 ਮਾਰਚ 2025 ਤੱਕ ਈ- ਕੇ.ਵਾਈ.ਸੀ ਨਾ ਕਰਵਾਉਣ ਵਾਲੇ ਲਾਭਪਾਤਰੀਆਂ ਦਾ ਬਣਦਾ ਕਣਕ ਦਾ ਕੋਟਾ ਰੱਦ ਹੋ ਸਕਦਾ ਹੈ।

Courtesy: file photo

Share:

ਪੰਜਾਬ 'ਚ ਈ-ਕੇਆਈਸੀ ਤੋਂ ਬਗੈਰ ਹੁਣ ਕਿਸੇ ਵੀ ਲਾਭਪਾਤਰੀ ਨੂੰ ਆਟਾ ਦਾਲ ਸਕੀਮ ਦਾ ਲਾਭ ਨਹੀਂ ਮਿਲੇਗਾ ਤੇ ਇਸਦੀ ਆਖਰੀ ਤਾਰੀਕ 31 ਮਾਰਚ 2025 ਹੈ। ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਮਿਨਾਕਸ਼ੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫਤ ਕਣਕ ਲੈ ਰਹੇ ਲਾਭਪਾਤਰੀਆਂ ਲਈ 31 ਮਾਰਚ, 2025 ਤੱਕ ਈ-ਕੇ.ਵਾਈ.ਸੀ. ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਲਈ ਜ਼ਿਲ੍ਹੇ ਦੇ ਸਮੂਹ ਲਾਭਪਾਤਰੀ ਜੋ ਕਿ ਮੁਫਤ ਕਣਕ ਦਾ ਲਾਭ ਲੈ ਰਹੇ ਹਨ, ਉਹ 31 ਮਾਰਚ ਤੱਕ ਆਪਣੀ ਈ-ਕੇ.ਵਾਈ.ਸੀ. ਜਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਖ਼ੁਰਾਕ ਤੇ ਸਪਲਾਈ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 31 ਮਾਰਚ 2025 ਤੱਕ ਈ- ਕੇ.ਵਾਈ.ਸੀ ਨਾ ਕਰਵਾਉਣ ਵਾਲੇ ਲਾਭਪਾਤਰੀਆਂ ਦਾ ਬਣਦਾ ਕਣਕ ਦਾ ਕੋਟਾ ਰੱਦ ਹੋ ਸਕਦਾ ਹੈ।

ਹਾਲੇ ਵੀ ਬਹੁਤ ਲਾਭਪਾਤਰੀ ਰਹਿੰਦੇ ਹਨ 

ਡੀਐਫਐਸਸੀ ਮਿਨਾਕਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਡਿਪੂ ਹੋਲਡਰਾਂ ਵਲੋਂ ਸਮੂਹ ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਮਾਣੋ,ਖੇੜਾ,ਮੰਡੀ ਗੋਬਿੰਦਗੜ੍ਹ, ਸਰਹਿੰਦ ਅਤੇ ਬਸੀ ਪਠਾਣਾ ਖੇਤਰਾਂ ਦੇ ਲਾਭਪਾਤਰੀਆਂ ਵਲੋਂ 80 ਫੀਸਦੀ ਤੋਂ ਘੱਟ ਈ-ਕੇ.ਵਾਈ.ਸੀ. ਕਰਵਾਈ ਗਈ ਹੈ। ਜਿਲ੍ਹੇ ਵਿੱਚ ਰਾਸ਼ਨ ਕਾਰਡ ਰਾਹੀ ਮੁਫਤ ਕਣਕ ਪ੍ਰਾਪਤ ਕਰ ਰਹੇ ਬਾਕੀ ਰਹਿੰਦੇ ਸਮੂਹ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਨਜ਼ਦੀਕੀ ਰਾਸ਼ਨ ਡਿਪੂਆਂ 'ਤੇ ਜਾ ਕੇ ਈ-ਪੋਸ਼ ਮਸ਼ੀਨਾਂ 'ਤੇ ਆਪਣਾ ਅੰਗੂਠਾ ਲਗਾਉਂਦੇ ਹੋਏ ਈ-ਕੇ.ਵਾਈ.ਸੀ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਬਣਦਾ ਕਣਕ ਦਾ ਕੋਟਾ ਨਿਰੰਤਰ ਮਿਲਦਾ ਰਹੇ।

ਇਹ ਵੀ ਪੜ੍ਹੋ