Noida ਨਾਲ ਜੁੜੀਆਂ ਸੰਗਰੂਰ ਸ਼ਰਾਬ ਕਾਂਡ ਦੀਆਂ ਤਾਰਾਂ,ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ

ਇੰਟਰਨੈੱਟ ਮੀਡੀਆ ਯੂ-ਟਿਊਬ 'ਤੇ ਵੀਡੀਓ ਦੇਖਣ ਤੋਂ ਬਾਅਦ ਉਸ ਨੇ ਘਰ 'ਚ ਸਸਤੀ ਸ਼ਰਾਬ ਬਣਾਉਣ ਦੀ ਫੈਕਟਰੀ ਲਗਾ ਦਿੱਤੀ। ਮੁਲਜ਼ਮ ਦੀ ਇਹ ਪਹਿਲੀ ਡਿਲੀਵਰੀ ਸੀ। ਸ਼ਰਾਬ ਵਿੱਚ ਮਿਥੇਨੌਲ ਮਿਲਾਇਆ ਗਿਆ ਸੀ, ਜਿਸ ਕਾਰਨ ਸ਼ਰਾਬ ਜ਼ਹਿਰੀਲੀ ਹੋ ਗਈ ਸੀ। ਮਾਮਲੇ ਦੀਆਂ ਤਾਰਾਂ ਨੋਇਡਾ ਤੋਂ ਲੁਧਿਆਣਾ ਤੱਕ ਜੁੜੀਆਂ ਹੋਈਆਂ ਹਨ।

Share:

Punjab News: ਸੰਗਰੂਰ  ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ। ਚੋਣ ਅਧਿਕਾਰੀ ਵੱਲੋਂ ਰਿਪੋਰਟ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਹੈ।

ਡੀਜੀਪੀ ਗੌਰਵ ਯਾਦਵ ਦੀ ਤਰਫੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਦੋ ਅਜੇ ਵੀ ਫਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਕਲੀ ਸ਼ਰਾਬ ਦੀ ਫੈਕਟਰੀ ਲਗਾਉਣ ਦੀ ਸਾਜ਼ਿਸ਼ ਸੰਗਰੂਰ ਜੇਲ੍ਹ ਤੋਂ ਰਚੀ ਗਈ ਸੀ।

ਨੋਇਡਾ ਤੋਂ ਖਰੀਦਿਆ ਗਿਆ ਸੀ ਸ਼ਰਾਬ ਬਣਾਉਣ ਲਈ ਕੈਮੀਕਲ

ਇੰਟਰਨੈੱਟ ਮੀਡੀਆ ਯੂ-ਟਿਊਬ 'ਤੇ ਵੀਡੀਓ ਦੇਖਣ ਤੋਂ ਬਾਅਦ ਉਸ ਨੇ ਘਰ 'ਚ ਸਸਤੀ ਸ਼ਰਾਬ ਬਣਾਉਣ ਦੀ ਫੈਕਟਰੀ ਲਗਾ ਦਿੱਤੀ। ਮੁਲਜ਼ਮ ਦੀ ਇਹ ਪਹਿਲੀ ਡਿਲੀਵਰੀ ਸੀ। ਸ਼ਰਾਬ ਵਿੱਚ ਮਿਥੇਨੌਲ ਮਿਲਾਇਆ ਗਿਆ ਸੀ, ਜਿਸ ਕਾਰਨ ਸ਼ਰਾਬ ਜ਼ਹਿਰੀਲੀ ਹੋ ਗਈ ਸੀ। ਮਾਮਲੇ ਦੀਆਂ ਤਾਰਾਂ ਨੋਇਡਾ ਤੋਂ ਲੁਧਿਆਣਾ ਤੱਕ ਜੁੜੀਆਂ ਹੋਈਆਂ ਹਨ। ਮੁਲਜ਼ਮਾਂ ਨੇ ਨੋਇਡਾ ਦੀ ਇੱਕ ਕੰਪਨੀ ਤੋਂ ਸ਼ਰਾਬ ਬਣਾਉਣ ਲਈ ਕੈਮੀਕਲ ਖਰੀਦਿਆ ਸੀ, ਜਦੋਂਕਿ ਸ਼ਰਾਬ ਦੀਆਂ ਬੋਤਲਾਂ ਅਤੇ ਕੈਪਾਂ ਬਣਾਉਣ ਦਾ ਸਾਮਾਨ ਲੁਧਿਆਣਾ ਤੋਂ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਸਾਮਾਨ ਦੀ ਖਰੀਦਦਾਰੀ ਲਈ ਸਾਰਾ ਲੈਣ-ਦੇਣ ਆਨਲਾਈਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ