ਬਠਿੰਡਾ 'ਚ ਜੰਗਲੀ ਜਾਨਵਰ ਦੀ ਦਹਿਸ਼ਤ, 2 ਪਿੰਡਾਂ ਦੇ ਲੋਕਾਂ ਉਪਰ ਹਮਲਾ

ਫਿਲਹਾਲ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਹੜਾ ਜਾਨਵਰ ਸੀ ਤੇ ਇਹ ਕਿੱਥੋਂ ਆਇਆ ਸੀ। ਸੂਚਨਾ ਮਿਲਣ ਮਗਰੋਂ ਜੰਗਲਾਤ ਮਹਿਕਮੇ ਦੀ ਟੀਮ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੀ ਗਈ ਸੀ। 

Courtesy: ਬਠਿੰਡਾ ਵਿਖੇ ਖੇਤਾਂ 'ਚ ਜੰਗਲੀ ਜਾਨਵਰ ਦੀ ਭਾਲ ਕੀਤੀ ਜਾ ਰਹੀ ਹੈ

Share:

ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾ ਅਤੇ ਭੀਸੀਆਣਾ ਦੇ ਵਿੱਚ ਜੰਗਲੀ ਜਾਨਵਰ ਦੇ ਹਮਲੇ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੋਨਾਂ ਪਿੰਡਾਂ ਵਿੱਚ ਪਿੰਡਾਂ ਦੇ ਲੋਕਾਂ ਉੱਤੇ ਹਮਲਾ ਕੀਤਾ ਗਿਆ। ਜਿਸ ਨਾਲ ਹੱਥ ਅਤੇ ਮੱਥੇ ਉਪਰ ਸੱਟਾਂ ਵੀ ਲੱਗੀਆਂ ਹਨ। ਫਿਲਹਾਲ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਹੜਾ ਜਾਨਵਰ ਸੀ ਤੇ ਇਹ ਕਿੱਥੋਂ ਆਇਆ ਸੀ। ਸੂਚਨਾ ਮਿਲਣ ਮਗਰੋਂ ਜੰਗਲਾਤ ਮਹਿਕਮੇ ਦੀ ਟੀਮ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੀ ਗਈ ਸੀ। 

ਜੰਗਲਾਤ ਮਹਿਕਮੇ ਨੇ 2 ਟੀਮਾਂ ਲਾਈਆਂ

ਜੰਗਲੀ ਜਾਨਵਰ ਦੀਆਂ ਪੈੜਾਂ ਵੀ ਪਿੰਡ ਵਿੱਚ ਵੇਖਣ ਨੂੰ ਮਿਲੀਆਂ। ਬਠਿੰਡਾ ਜੰਗਲਾਤ ਮਹਿਕਮੇ ਦੀਆਂ ਦੋ ਟੀਮਾਂ ਪਿੰਡ ਵਿੱਚ ਲਾਈਆਂ ਗਈਆਂ ਹਨ, ਜਿਨਾਂ ਦੇ ਕੋਲ ਜਾਲ ਅਤੇ ਏਰਗਨ ਜੰਗਲੀ ਜਾਨਵਰ ਨੂੰ ਰੈਸਕਿਊ ਕਰਨ ਵਾਸਤੇ ਹੋਰ ਸਾਮਾਨ ਮੌਜੂਦ ਹੈ। ਬਠਿੰਡਾ ਜੰਗਲਾਤ ਮਹਿਕਮੇ ਦੇ ਰੇਂਜ ਅਧਿਕਾਰੀ ਨੇ ਇਸਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਕੋਈ ਜਾਨਵਰ ਹੈ ਜੋ ਪਿੰਡ ਵਿੱਚ ਲੋਕਾਂ ਉੱਤੇ ਹਮਲਾ ਕਰ ਰਿਹਾ ਹੈ। ਪਰ ਹਾਲੇ ਤੱਕ ਇਹ ਸਾਫ ਨਹੀਂ ਹੋ ਪਾਇਆ ਆਖਿਰਕਾਰ ਕਿਹੜਾ ਜੰਗਲੀ ਜਾਨਵਰ ਹੈ ਪਰ ਉਹਨਾਂ ਦੀ ਤਰਫੋਂ ਜੰਗਲੀ ਜਾਨਵਰ ਨੂੰ ਫੜਨ ਵਾਸਤੇ ਦੋ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਬਹੁਤ ਜਲਦ ਜਾਨਵਰ ਨੂੰ ਫੜ ਲਿਆ ਜਾਵੇਗਾ।

ਲੋਕਾਂ ਨੂੰ ਕੀਤਾ ਗਿਆ ਸੁਚੇਤ 

ਜੰਗਲਾਤ ਅਧਿਕਾਰੀ ਨੇ ਕਿਹਾ ਕਿ ਪਰ ਇਹ ਸਾਫ ਨਹੀਂ ਹੋ ਪਾਇਆ ਕਿ ਆਖਿਰਕਾਰ ਜਾਨਵਰ ਕਿਹੜਾ ਹੈ। ਪਿੰਡਵਾਸੀ ਵੀ ਇਸ ਬਾਰੇ ਨਹੀਂ ਦੱਸ ਰਹੇ ਉਹ ਘਬਰਾਏ ਹੋਏ ਹਨ। ਪਰ ਪਿੰਡ ਦੇ ਵਿੱਚ ਜਾਨਵਰਾਂ ਦੀਆਂ ਪੈੜਾਂ ਮਿਲੀਆਂ ਹਨ ਉਸਦੇ ਆਧਾਰ ਤੇ ਪਿੰਡ ਦੇ ਖੇਤਾਂ ਤੇ ਪਿੰਡ ਵਿੱਚ ਸਰਚ ਅਭਿਆਨ ਚਲਾਇਆ ਗਿਆ ਹੈ ਤਾਂਕਿ ਜਾਨਵਰ ਨੂੰ ਫੜਿਆ ਜਾ ਸਕੇ। ਪਿੰਡਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਘਰ ਤੋਂ ਆਪਣੇ ਖੇਤਾਂ ਨੂੰ ਜਾਣਾ ਹੈ ਤਾਂ ਹੱਥ ਦੇ ਵਿੱਚ ਟੋਰਚ ਲਾਠੀ ਲੈ ਕੇ ਜਾਓ ਅਤੇ  ਜਾਨਵਰ ਦਿਖਣ ਤੇ ਘਬਰਾਓ ਨਹੀਂ ਜੰਗਲਾਤ ਮਹਿਕਮੇ ਨੂੰ ਇਸਦੀ ਸੂਚਨਾ ਦਿਓ। 

ਇਹ ਵੀ ਪੜ੍ਹੋ