ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਪਤੀ ਨੇ ਪੁੱਟ ਲਿਆ ਅਜਿਹਾ ਕਦਮ...ਸੁਣ ਕੇ ਤੁਸੀਂ ਵੀ ਰਹਿ ਜਾਉਗੇ ਹੈਰਾਨ

ਸ਼ਰਾਬ ਪੀ ਕੇ ਘਰ ਆਉਣ ਤੇ ਪਤੀ ਨੂੰ ਸਿਰਫ਼ ਸ਼ਰਾਬ ਨਾ ਪੀਣ ਲਈ ਕਿਹਾ ਸੀ, ਗੁੱਸੇ ਵਿੱਚ ਪਤੀ ਨੇ ਪੁੱਲ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ ਸ਼ਰਮਾ (36) ਵਾਸੀ ਆਜ਼ਾਦ ਨਗਰ ਖੰਨਾ ਵਜੋਂ ਹੋਈ ਹੈ। ਉਹ ਚਿੱਤਰਕਾਰ ਸੀ।

Share:

ਖੰਨਾ ਵਿੱਚ ਪਤਨੀ ਨੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਸਨੇ ਅਜਿਹਾ ਕਦਮ ਪੁੱਟ ਲਿਆ ਕਿ ਹਰ ਕੋਈ ਸੁਣ ਕੇ ਹੈਰਾਨ ਹੈ। ਵਿਅਕਤੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼ਰਾਬ ਪੀ ਕੇ ਘਰ ਆਉਣ ਤੇ ਪਤੀ ਨੂੰ ਸਿਰਫ਼ ਸ਼ਰਾਬ ਨਾ ਪੀਣ ਲਈ ਕਿਹਾ ਸੀ, ਗੁੱਸੇ ਵਿੱਚ ਪਤੀ ਨੇ ਪੁੱਲ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ ਸ਼ਰਮਾ (36) ਵਾਸੀ ਆਜ਼ਾਦ ਨਗਰ ਖੰਨਾ ਵਜੋਂ ਹੋਈ ਹੈ। ਉਹ ਚਿੱਤਰਕਾਰ ਸੀ। ਆਪਣੇ ਪਿੱਛੇ ਪਤਨੀ ਅਤੇ 2 ਮਾਸੂਮ ਬੱਚੇ ਛੱਡ ਗਿਆ। ਜਾਣਕਾਰੀ ਦੇ ਮੁਤਾਬਿਕ ਪ੍ਰਵੀਨ ਸ਼ਰਾਬ ਪੀਣ ਦਾ ਆਦੀ ਸੀ। ਜਿਸ ਕਾਰਨ ਘਰ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਸਨ। ਬੀਤੀ ਰਾਤ ਪ੍ਰਵੀਨ ਸ਼ਰਾਬ ਪੀ ਕੇ ਘਰ ਚਲਾ ਗਿਆ। ਜਿਥੇ ਪਤਨੀ ਨੇ ਸ਼ਰਾਬ ਨਾ ਪੀਣ ਲਈ ਕਹਿ ਦਿੱਤਾ। ਇਸ ਗੱਲ ਨੂੰ ਲੈ ਕੇ ਪ੍ਰਵੀਨ ਨੂੰ ਗੁੱਸਾ ਆ ਗਿਆ। ਘਰ 'ਚ ਲੜਾਈ ਝਗੜੇ ਤੋਂ ਬਾਅਦ ਉਹ ਖੁਦ ਹੀ ਬਾਹਰ ਚਲਾ ਗਿਆ। ਲਲਹੇੜੀ ਰੋਡ ਪੁਲ ਤੋਂ ਛਾਲ ਮਾਰ ਦਿੱਤੀ।

40 ਫੁੱਟ ਦੀ ਉਚਾਈ ਤੋਂ ਮਾਰੀ ਛਾਲ

ਪ੍ਰਵੀਨ ਕੁਮਾਰ ਨੇ ਫਲਾਈਓਵਰ ਤੋਂ ਜਿੱਥੋਂ ਛਾਲ ਮਾਰੀ ਸੀ, ਉਸ ਦੀ ਉਚਾਈ ਕਰੀਬ 40 ਫੁੱਟ ਹੈ। ਹੇਠਾਂ ਰੇਲਵੇ ਲਾਈਨਾਂ ਹਨ। ਪ੍ਰਵੀਨ ਦਾ ਸਿਰ ਰੇਲਵੇ ਲਾਈਨਾਂ ਨਾਲ ਟਕਰਾ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ ਤਾਂ ਪੁਲ 'ਤੇ ਭੀੜ ਦੇਖ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰਵੀਨ ਨੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਮੌਕੇ 'ਤੇ ਪਹੁੰਚ ਗਈ। ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
 

ਇਹ ਵੀ ਪੜ੍ਹੋ