ਨਵ ਜਨਮੇ ਬੱਚੇ ਨੂੰ ਲੈ ਕੇ ਕਿਉਂ CM ਮਾਨ ਤੇ ਭੜਕੇ Sidhu Moosewala ਦੇ ਪਿਤਾ ਬਲਕੌਰ ਸਿੰਘ, ਪੜੋ ਪੂਰੀ ਖਬਰ

ਬਲਕੌਰ ਸਿੰਘ ਨੇ ਕਿਹਾ ਕਿ ਉਹ ਸਾਰਾ ਦਿਨ ਚਿੰਤਤ ਰਹੇ। ਪ੍ਰਸ਼ਾਸਨ ਉਨ੍ਹਾਂ ਨੂੰ ਨਵੇਂ ਜਨਮੇ ਬੱਚੇ ਦੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਲਈ ਕਹਿ ਰਿਹਾ ਹੈ। ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ।

Share:

Punjab News: ਇੱਕ ਪਾਸੇ ਜਿੱਥੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਛੋਟੇ ਭਰਾ ਸ਼ੁਭਦੀਪ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਪਿਤਾ ਬਲਕੌਰ ਸਿੰਘ ਪ੍ਰਸ਼ਾਸਨ ਵੱਲੋਂ ਬੱਚੇ ਦੇ ਜਨਮ ਸਬੰਧੀ ਦਸਤਾਵੇਜ਼ ਮੰਗਣ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ “ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜ਼ਬੂਰੀ ਹੈ ਕਿ ਸਰਕਾਰ ਇੱਕ ਨਵ ਜਨਮੇ ਬੱਚੇ ਦੀ ਖੁਸ਼ੀ ਵਿੱਚ ਵਿਘਨ ਪਾ ਰਹੀ ਹੈ”

ਪਤਨੀ ਦਾ ਇਲਾਜ ਪੂਰਾ ਹੋਣ ਦਿੱਤਾ ਜਾਵੇ- ਬਲਕੌਰ ਸਿੰਘ

ਬਲਕੌਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ 'ਤੇ ਰਹਿਮ ਕਰਨ ਦੀ ਬੇਨਤੀ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਪਤਨੀ ਦਾ ਇਲਾਜ ਚੱਲ ਰਿਹਾ ਹੈ,ਇਲਾਜ ਪੂਰਾ ਹੋਣ ਦਿੱਤਾ ਜਾਵੇ। ਉਹ ਕਿਤੇ ਨਹੀਂ ਜਾ ਰਹੇ। ਜਿੱਥੇ ਸਰਕਾਰ ਉਨ੍ਹਾਂ ਨੂੰ ਬੁਲਾਵੇਗੀ, ਉਹ ਜਾਣਗੇ। ਬਲਕੌਰ ਨੇ ਮੁੱਖ ਮੰਤਰੀ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਉਨ੍ਹਾਂ ਨੂੰ ਅਜਿਹੀਆਂ ਸਲਾਹਾਂ ਦਿੰਦੇ ਹਨ ਜਿਸ 'ਤੇ ਮੁੱਖ ਮੰਤਰੀ ਆਪਣੇ ਸਟੈਂਡ 'ਤੇ ਕਾਇਮ ਰਹਿਣ ਤੋਂ ਅਸਮਰੱਥ ਹਨ। ਫਿਰ ਉਹ ਯੂ-ਟਰਨ ਲੈਂਦੇ ਹਨ।

 

ਮੈਂ ਜਾਨ ਦੇ ਦਵਾਂਗਾ ਪਰ ਯੂ-ਟਰਨ ਲੈਣ ਵਾਲਾ ਨਹੀਂ-ਬਲਕੌਰ ਦੀ ਸੀਐਮ ਨੂੰ ਚੇਤਾਵਨੀ

ਬਲਕੌਰ ਸਿੰਘ ਨੇ ਸੀਐਮ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਹੱਥ ਪਾਉਣਾ ਹੈ ਤਾਂ ਚੰਗੀ ਤਰ੍ਹਾਂ ਪਾਉਣ ਕਿਉਂਕਿ ਉਹ ਯੂ-ਟਰਨ ਲੈਣ ਵਾਲੇ ਨਹੀਂ ਹਨ। ਉਹ ਆਪਣੀ ਜਾਨ ਦੇ ਸਕਦੇ ਹਨ ਪਰ ਪਿੱਛੇ ਹਟਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਦੇ 28 ਸਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬਤੀਤ ਕੀਤੇ ਸਨ। ਉਹ ਸਾਬਕਾ ਫੌਜੀ ਹੈ ਅਤੇ ਕਾਨੂੰਨ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਅਜੇ ਤੱਕ ਕਿਸੇ ਵੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ। ਬਲਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਅਜੇ ਵੀ ਉਨ੍ਹਾਂ 'ਤੇ ਭਰੋਸਾ ਨਹੀਂ ਹੈ ਤਾਂ ਸਰਕਾਰ ਨੂੰ ਪਹਿਲਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰੇ ਅਤੇ ਫਿਰ ਮਾਮਲੇ ਦੀ ਜਾਂਚ ਕਰੇ। ਉਨ੍ਹਾਂ ਭਰੋਸੇ ਨਾਲ ਕਹਿ ਰਿਹਾ ਹੈ ਕਿ ਇਲਾਜ ਮੁਕੰਮਲ ਹੋਣ ਤੋਂ ਬਾਅਦ ਉਹ ਸਾਰੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨਗੇ।

ਕੇਂਦਰੀ ਸਿਹਤ ਮੰਤਰਾਲੇ ਦੀ ਚਿੱਠੀ ਆਈ ਸਾਹਮਣੇ

ਉਧਰ, ਬਲਕੌਰ ਸਿੰਘ ਵੱਲੋਂ ਪੰਜਾਬ ਸਰਕਾਰ ’ਤੇ ਤੰਗ ਪ੍ਰੇਸ਼ਾਨ ਦੇ ਦੋਸ਼ ਲਗਾਉਣ ਮਗਰੋਂ ਹੁਣ ਕੇਂਦਰੀ ਸਿਹਤ ਮੰਤਰਾਲੇ ਦੀ ਚਿੱਠੀ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਵਿਚ ਕੇਂਦਰ ਸਰਕਾਰ ਨੇ ਪੁੱਛਿਆ ਹੈ ਕਿ ਇਹ ਦੱਸਿਆ ਜਾਵੇ ਕਿ ਚਰਨ ਕੌਰ ਨੇ ਆਈਵੀਐਫ ਟ੍ਰੀਟਮੈਂਟ ਕਿਥੋਂ ਲਿਆ ਹੈ, ਕੀ ਉਹਨਾਂ ਦੇ ਗਰਭਵਤੀ ਹੋਣ ਸਮੇਂ ਸਾਰੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ। ਕਾਬਿਲੇ ਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ 2021 ਵਿਚ ਤੈਅ ਕੀਤੇ ਨਿਯਮਾਂ ਮੁਤਾਬਕ 21 ਤੋਂ 50 ਸਾਲ ਦੀ ਮਹਿਲਾ ਤੇ 55 ਸਾਲ ਤੱਕ ਦੇ ਪੁਰਸ਼ ਹੀ ਆਈਵੀਐੱਫ ਰਾਹੀਂ ਗਰਭ ਧਾਰਨ ਵਰਗੀ ਸਹੂਲਤ ਲੈ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਤੇ ਚਰਨ ਕੌਰ ਨੇ ਕੈਨੇਡਾ ਤੋਂ ਆਈਵੀਐਫ ਤਕਨੀਕ ਰਾਹੀਂ ਗਰਭਧਾਰਨ ਕਰਾਇਆ ਸੀ। ਹਾਲਾਂਕਿ ਇਸਦੀ ਕੋਈ ਪੁਸ਼ਟੀ ਨਹੀਂ ਹੋ  ਸਕੀ ਹੈ। 

ਇਹ ਵੀ ਪੜ੍ਹੋ