ਪੰਜਾਬ 'ਚ ਔਰਤਾਂ ਨੂੰ ਕਦੋਂ ਮਿਲਣਗੇ 1000 ਰੁਪਏ ? ਪੜ੍ਹੋ ਪੂਰੀ ਖ਼ਬਰ

ਸਮਾਜਿਕ ਸੁਰੱਖਿਆ ਵਿਭਾਗ ਨੇ ਤਿਆਰ ਕੀਤਾ ਖਾਕਾ। ਪਹਿਲੇ ਗੇੜ ਅੰਦਰ ਡੇਢ ਲੱਖ ਔਰਤਾਂ ਨੂੰ ਮਿਲੇਗਾ ਲਾਭ।

Share:

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰ ਬਣਨ ਮਗਰੋਂ ਵਿਰੋਧੀ ਲਗਾਤਾਰ ਇਸ ਸਕੀਮ ਉਪਰ ਸਵਾਲ ਚੁੱਕ ਰਹੇ ਹਨ। ਵਿਰੋਧੀਆਂ ਨੂੰ ਮੂੰਹ ਬੰਦ ਕਰਨ ਲਈ ਸਰਕਾਰ ਨੇ ਇਸ ਸਕੀਮ ਉਪਰ ਅਮਲ ਸ਼ੁਰੂ ਕਰ ਦਿੱਤਾ ਹੈ। ਸਰਕਾਰ ਜਲਦੀ ਹੀ ਇੱਕ ਹੋਰ ਗਰੰਟੀ ਨੂੰ ਪੂਰਾ ਕਰਨ ਜਾ ਰਹੀ ਹੈ। ਸਮਾਜਿਕ ਸੁਰੱਖਿਆ ਵਿਭਾਗ ਨੇ ਇਸਨੂੰ ਲੈਕੇ ਖਾਕਾ ਤਿਆਰ ਕਰ ਲਿਆ ਹੈ। ਛੇਤੀ ਹੀ ਸੂਬੇ ਅੰਦਰ ਇਹ ਸਕੀਮ ਲਾਗੂ ਹੋਣ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਇਹ ਲਾਭ ਔਰਤਾਂ ਨੂੰ ਦੇ ਸਕਦੀ ਹੈ। 

ਕੈਬਨਿਟ ਮੰਤਰੀ ਨੇ ਦਿੱਤੀ ਜਾਣਕਾਰੀ 

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਜਿਸਦੇ ਤਹਿਤ ਅਲੱਗ ਅਲੱਗ ਗੇੜ ਵਿੱਚ 1000 ਰੁਪਏ ਦਿੱਤੇ ਜਾਣਗੇ। ਪਹਿਲੇ ਗੇੜ ਵਿੱਚ ਉਨ੍ਹਾਂ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ ਜੋਕਿ ਇਕੱਲੀਆਂ ਕਮਾਉਣ ਵਾਲੀਆਂ ਹਨ। ਜੋ ਇਕੱਲੀਆਂ ਘਰ ਦਾ ਬੋਝ ਚੁੱਕ ਰਹੀਆਂ ਹਨ।  ਪਹਿਲੇ ਗੇੜ ਵਿੱਚ ਡੇਢ ਲੱਖ ਔਰਤਾਂ ਨੂੰ 1000 ਰੁਪਏ ਦੇਣ ਲਈ ਪ੍ਰਸਤਾਵ ਤਿਆਰ ਕਰਕੇ ਵਿੱਤ ਵਿਭਾਗ ਨੂੰ ਮਨਜੂਰੀ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 900 ਕਰੋੜ ਦੇ ਲਗਭਗ ਪ੍ਰਤੀ ਮਹੀਨਾ ਵਿੱਤੀ ਬੋਝ ਪਵੇਗਾ।

11 ਹਜ਼ਾਰ ਕਰੋੜ ਸਾਲਾਨਾ ਵਿੱਤੀ ਬੋਝ 

ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ 90 ਲੱਖ ਔਰਤਾਂ ਹਨ ਅਗਰ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਹੈ ਤਾਂ ਇਸ ਨਾਲ 11000 ਕਰੋੜ ਦਾ ਸਾਲਾਨਾ ਵਿੱਤੀ ਬੋਝ ਪਵੇਗਾ। ਇਸ ਲਈ ਵੱਖਰੇ ਵੱਖਰੇ ਗੇੜ ਵਿੱਚ 1000 ਰੁਪਏ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾ ਕਿਹਾ ਚੋਣਾਂ ਤੋਂ ਪਹਿਲਾਂ ਔਰਤਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਸੂਬੇ ਉਪਰ  ਇੱਕ ਦਮ ਵਿੱਤੀ ਬੋਝ ਨਾ ਪਵੇ। ਇਸ ਲਈ ਸਰਕਾਰ ਨੇ ਚਾਰ ਗੇੜ ਵਿੱਚ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ