ਜਦੋਂ 100 ਫੁੱਟ ਉੱਚਾਈ ਤੋਂ ਡਿੱਗਿਆ ਸੇਵਾਦਾਰ ਬਾਬੇ ਨਾਨਕ ਨੇ ਬਚਾਇਆ.....

ਗੁਰੂ ਘਰ ਦੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ। ਅਚਾਨਕ ਹੀ ਕੁਰਸੀ ਦੀ ਤਾਰ ਟੁੱਟ ਗਈ। ਚੋਲਾ ਬਦਲਣ ਦੀ ਸੇਵਾ ਕਰ ਰਿਹਾ ਨੌਜਵਾਨ ਥੱਲੇ ਆ ਡਿੱਗਿਆ। 

Share:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇਖ ਰੇਖ ਹੇਠ ਚੱਲ ਰਹੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਸਮੇਂ  ਅਚਾਨਕ ਤਾਰ ਟੁੱਟ ਗਈ। ਜਿਸ ਨਾਲ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖਲ ਕਰਾਇਆ ਗਿਆ। ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਕਿਵੇਂ ਵਾਪਰਿਆ ਹਾਦਸਾ 

ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਸੰਗਤਾਂ ਗੁਰੂ ਘਰ ਇਕੱਠੀਆਂ ਹੋਈਆਂ। 22 ਸਾਲਾਂ  ਦਾ ਨੌਜਵਾਨ ਅਸਮੀਤ ਸਿੰਘ  100 ਫੁੱਟ ਦੇ ਕਰੀਬ ਉੱਚੇ ਨਿਸ਼ਾਨ ਸਾਹਿਬ ਦੇ ਸਿਖ਼ਰ ਤੇ ਚੋਲਾ ਬਦਲਣ ਲਈ ਲੋਹੇ ਦੀ ਕੁਰਸੀ 'ਤੇ ਬੈਠ ਕੇ ਪੁੱਜਾ। ਅਚਾਨਕ ਹੀ ਕੁਰਸੀ ਵਾਲੀ ਤਾਰ ਟੁੱਟ ਗਈ ਤਾਂ ਸੰਗਤਾਂ ਇੱਕ ਦਮ ਸਹਿਮ ਨਾਲ ਡਰ ਗਈਆਂ। ਜਦੋਂ ਅਸਮੀਤ ਉੱਚਾਈ ਤੋਂ ਥੱਲੇ ਆ ਰਿਹਾ ਸੀ ਤਾਂ ਉਸਨੂੰ ਬਚਾਉਣ ਲਈ ਉਸਦੇ ਜਿਗਰੀ ਦੋਸਤ ਅਮਨਦੀਪ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਕੁਰਸੀ ਨੂੰ ਬਾਹਾਂ ਨਾਲ ਰੋਕ ਲਿਆ। ਇਸ ਨਾਲ ਭਾਵੇਂ ਅਮਨਦੀਪ ਸਿੰਘ ਜਖ਼ਮੀ ਹੋ ਗਿਆ। ਪ੍ਰੰਤੂ ਉਸਨੇ ਅਸਮੀਤ ਦੀ ਜਾਨ ਬਚਾ ਲਈ। ਘਟਨਾ ਉਪਰੰਤ ਪਿੰਡ ਦੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਬਾਬੇ ਨਾਨਕ ਨੇ ਅਸਮੀਤ ਨੂੰ ਬਚਾ ਲਿਆ। ਜਿਸ ਤਰੀਕੇ ਨਾਲ ਉਸਨੂੰ 100 ਫੁੱਟ ਤੋਂ ਥੱਲੇ ਆਉਂਦਾ ਦੇਖਿਆ ਸੀ ਸਾਰੇ ਇਹੀ ਕਹਿੰਦੇ ਸੀ ਕਿ ਬਚਣਾ ਮੁਸ਼ਕਲ ਹੈ। 

ਇਹ ਵੀ ਪੜ੍ਹੋ