ਜਦੋਂ ਚੱਲਦੀ ਪ੍ਰੈੱਸ ਕਾਨਫਰੰਸ 'ਚ ਮਜੀਠੀਆ ਨੇ ਭਗਵੰਤ ਮਾਨ ਨੂੰ ਲਾਇਆ ਫੋਨ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਇੱਕ ਮੰਤਰੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ। ਮੰਤਰੀ ਦੀ ਇਤਰਾਜਯੋਗ ਵੀਡਿਓ ਦੀ ਗੱਲ ਆਖੀ। ਮੁੱਖ ਮੰਤਰੀ ਤੋਂ ਆਪਣੀ ਕੈਬਨਿਟ ਦੇ ਇਸ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।

Share:

ਹਾਈਲਾਈਟਸ

  • ਮਜੀਠੀਆ
  • ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ 36 ਦਾ ਅੰਕੜਾ ਹੈ। ਦੋਵੇਂ ਇੱਕ-ਦੂਜੇ ਖਿਲਾਫ ਸਮੇਂ ਸਮੇਂ ਸਿਰ ਸ਼ਬਦੀ ਵਾਰ ਕਰਨ ਤੋਂ ਵੀ ਪਿੱਛੇ ਨਹੀਂ ਹੱਟਦੇ। ਪ੍ਰੰਤੂ ਜਦੋਂ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਭਗਵੰਤ ਮਾਨ ਨੂੰ ਫੋਨ ਮਿਲਾਇਆ ਤਾਂ ਸਾਰੇ ਇੱਕ ਵਾਰ ਤਾਂ ਹੈਰਾਨ ਰਹਿ ਗਏ। ਫੋਨ ਮੁੱਖ ਮੰਤਰੀ ਦੀ ਕੋਠੀ ਤਾਇਨਾਤ ਕਿਸੇ ਮੁਲਾਜ਼ਮ ਨੇ ਚੁੱਕਿਆ। ਮਜੀਠਿਆ ਨੇ ਜਦੋਂ ਮੁੱਖ ਮੰਤਰੀ ਨਾਲ ਗੱਲ ਕਰਾਉਣ ਲਈ ਕਿਹਾ ਤਾਂ ਮੁਲਾਜ਼ਮ ਨੇ ਫੋਨ ਹੋਲਡ ਰੱਖਣ ਲਈ ਆਖਿਆ। ਥੋੜ੍ਹੀ ਦੇਰ ਬਾਅਦ ਕਿਹਾ ਗਿਆ ਕਿ ਮੁੱਖ ਮੰਤਰੀ ਸਾਬ ਮੌਜੂਦ ਨਹੀਂ ਹਨ। ਦੂਜੇ ਨੰਬਰ 'ਤੇ ਗੱਲ ਕੀਤੀ ਜਾਵੇ। 

ਮਜੀਠੀਆ ਨੇ ਕੀਤਾ ਵੱਡਾ ਦਾਅਵਾ  

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕੋਲ ਆਪ ਦੇ ਇਕ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਹੈ ਅਤੇ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਕਰਨਗੇ। ਮਜੀਠੀਆ ਇੱਕ ਛੋਟੇ ਜਿਹੇ ਗੱਤੇ ਦੇ ਡੱਬੇ 'ਚ ਪੈੱਨ ਡਰਾਇਵ ਦਾ ਗਿਫਟ ਪੈਕ ਕਰਕੇ ਲੈਕੇ ਆਏ ਸੀ। ਉਹਨਾਂ ਕਿਹਾ ਕਿ ਇਹ ਗਿਫ਼ਟ ਮੁੱਖ ਮੰਤਰੀ ਲਈ ਹੈ।  ਜੇਕਰ ਉਹ ਇਸ 'ਤੇ ਕਾਰਵਾਈ ਨਹੀਂ ਕਰਦੇ ਤਾਂ ਇਸ ਸਬੰਧੀ ਜਾਣਕਾਰੀ ਜਨਤਕ ਕੀਤੀ ਜਾਵੇਗੀ। 

ਵੀਡਿਓ ਅਸ਼ਲੀਲ, ਦਿਖਾ ਨਹੀਂ ਸਕਦੇ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਦੇ ਇਸ ਮੰਤਰੀ ਦੀ ਵੀਡਿਓ ਇੰਨੀ ਅਸ਼ਲੀਲ ਹੈ ਕਿ ਦਿਖਾ ਨਹੀਂ ਸਕਦੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹੇ ਮੰਤਰੀ ਕੈਬਨਿਟ ਅੰਦਰ ਨਾ ਰੱਖੇ ਜਾਣ। ਇਸ ਮੰਤਰੀ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ। 

ਇਹ ਵੀ ਪੜ੍ਹੋ