ਪਰਾਲੀ ਸਾੜਨ ਨਾਲ ਕੀ ਬਣਿਆ ਪੰਜਾਬ ਦਾ ਹਾਲ, ਦੇਖੋ ਅੰਕੜੇ 

ਪਰਾਲੀ ਸਾੜਨ ਮਗਰੋਂ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ। ਸ਼ਹਿਰਾਂ ਤੇ ਪਿੰਡਾਂ ਅੰਦਰ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਅੰਦਰ  639 ਥਾਵਾਂ ‘ਤੇ ਪਰਾਲੀ ਸਾੜੀ ਗਈ। ਇੱਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ‘ਚ ਸਭ ਤੋਂ ਵੱਧ 135 ਮਾਮਲੇ ਸਾਹਮਣੇ ਆਏ। ਇਸਦੇ […]

Share:

ਪਰਾਲੀ ਸਾੜਨ ਮਗਰੋਂ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ। ਸ਼ਹਿਰਾਂ ਤੇ ਪਿੰਡਾਂ ਅੰਦਰ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਅੰਦਰ  639 ਥਾਵਾਂ ‘ਤੇ ਪਰਾਲੀ ਸਾੜੀ ਗਈ। ਇੱਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ‘ਚ ਸਭ ਤੋਂ ਵੱਧ 135 ਮਾਮਲੇ ਸਾਹਮਣੇ ਆਏ। ਇਸਦੇ ਨਾਲ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਸਾਹ ਲੈਣਾ ਮੁਸ਼ਕਲ ਹੋ ਗਿਆ ਹੈ।

ਕਿਹੜੇ ਸ਼ਹਿਰ ‘ਚ ਕਿੰਨਾ ਪ੍ਰਦੂਸ਼ਣ 

ਬਠਿੰਡਾ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 348 ਸੀ। ਜੋਕਿ ਪਿਛਲੇ 24 ਘੰਟਿਆਂ ਦੌਰਾਨ 372 ਤੱਕ ਪਹੁੰਚ ਗਿਆ। ਮੰਡੀ ਗੋਬਿੰਦਗੜ੍ਹ ਦਾ AQI 338 ਤੋਂ ਵਧ ਕੇ 357, ਖੰਨਾ ਦਾ 253 ਤੋਂ ਵਧ ਕੇ 297 ਅਤੇ ਪਟਿਆਲਾ ਦਾ AQI 267 ਤੋਂ ਵਧ ਕੇ 306 ਹੋ ਗਿਆ। ਜਲੰਧਰ ਦਾ AQI 249 ਅਤੇ ਲੁਧਿਆਣਾ ਦਾ 285 ਦਰਜ ਕੀਤਾ ਗਿਆ।

ਪਰਾਲੀ ਸਾੜਨ ਦੇ ਮਾਮਲਿਆਂ ਦੇ ਅੰਕੜੇ 


ਸੂਬੇ ਵਿੱਚ ਪਟਿਆਲਾ ਤੋਂ 29, ਫ਼ਿਰੋਜ਼ਪੁਰ ਤੋਂ 83, ਫ਼ਾਜ਼ਿਲਕਾ ਤੋਂ 38, ਕਪੂਰਥਲਾ ਤੋਂ 52, ਮਾਨਸਾ ਤੋਂ 96, ਮੋਗਾ ਤੋਂ 31, ਤਰਨਤਾਰਨ ਤੋਂ 20, ਬਠਿੰਡਾ ਤੋਂ 17, ਬਰਨਾਲਾ ਤੋਂ 14, ਜਲੰਧਰ ਤੋਂ 32, ਮੁਕਤਸਰ ਤੋਂ 15,  ਐਸ.ਬੀ.ਐਸ.ਨਗਰ ਤੋਂ 9 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ। ਇਸ ਸਾਲ ਦੌਰਾਨ ਕੁੱਲ ਕੇਸਾਂ ਦੀ ਗਿਣਤੀ 23620 ਤੱਕ ਪਹੁੰਚ ਗਈ ਹੈ। ਸਾਲ 2021 ਵਿੱਚ ਇਹ ਗਿਣਤੀ 47409 ਅਤੇ ਸਾਲ 2022 ਵਿੱਚ 34868 ਸੀ। ਪਰਾਲੀ ਸਾੜਨ ਦੇ ਮਾਮਲੇ ‘ਚ ਸੰਗਰੂਰ ਜ਼ਿਲ੍ਹਾ 4205 ਕੇਸਾਂ ਨਾਲ ਸਭ ਤੋਂ ਅੱਗੇ ਹੈ। ਜਦੋਂਕਿ ਫ਼ਿਰੋਜ਼ਪੁਰ 2259 ਮਾਮਲਿਆਂ ਨਾਲ ਦੂਜੇ ਸਥਾਨ ‘ਤੇ, ਤਰਨਤਾਰਨ 1908 ਮਾਮਲਿਆਂ ਨਾਲ ਤੀਜੇ ਸਥਾਨ ‘ਤੇ ਹੈ।