Weather Update: ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਹੋਇਆ ਖਤਮ,ਧੁੱਪ ਲੱਗਣ ਨਾਲ ਲੋਕਾਂ ਨੂੰ ਮਿਲੀ ਰਾਹਤ

ਚੰਡੀਗੜ੍ਹ 'ਚ ਸਵੇਰੇ ਹਲਕੀ ਧੁੰਦ ਦੇਖਣ ਨੂੰ ਮਿਲੀ। ਪਿਛਲੇ ਕੁਝ ਦਿਨਾਂ ਤੋਂ ਮੀਂਹ ਅਤੇ ਗੜੇਮਾਰੀ ਕਾਰਨ ਤਾਪਮਾਨ ਆਮ ਨਾਲੋਂ 4.9 ਡਿਗਰੀ ਘੱਟ ਹੈ।

Share:

Weather News: ਉਤਰੀ ਭਾਰਤ ਵਿੱਚ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਖਤਮ ਹੋ ਗਿਆ ਹੈ ਜਿਸ ਕਾਰਨ ਪੰਜਾਬ-ਹਰਿਆਣਾ ਦੇ ਜ਼ਿਆਦਾਤਰ ਜ਼ਿਲਿਆਂ 'ਚ ਮੰਗਲਵਾਰ ਸਵੇਰੇ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੀ। ਇਸ ਤੋਂ ਉਲਟ  ਕੁਝ ਇਲਾਕਿਆਂ 'ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਤੱਕ ਦੋਵਾਂ ਰਾਜਾਂ ਵਿੱਚ ਮੌਸਮ ਸਾਫ਼ ਰਹੇਗਾ।

ਹਰਿਆਣਾ 'ਚ ਧੁੱਪ ਦੇ ਬਾਵਜੂਦ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਦੇਖਿਆ ਗਿਆ। ਔਸਤ ਤਾਪਮਾਨ ਪਿਛਲੇ ਦਿਨ ਵਾਂਗ ਹੀ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ 3.9 ਡਿਗਰੀ ਘੱਟ ਰਹਿੰਦਾ ਹੈ।

ਆਮ ਹੋਵੇਗੀ ਸਥਿਤੀ

ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਅਜੇ ਵੀ ਆਮ ਨਾਲੋਂ 3.2 ਡਿਗਰੀ ਘੱਟ ਹੈ। ਕੱਲ੍ਹ ਧੁੱਪ ਨਿਕਲਣ ਤੋਂ ਬਾਅਦ ਤਾਪਮਾਨ ਵਿੱਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਆਉਣ ਵਾਲੇ 5 ਦਿਨਾਂ 'ਚ ਤਾਪਮਾਨ '2 ਡਿਗਰੀ ਦਾ ਸੁਧਾਰ ਹੋਵੇਗਾ ਅਤੇ ਸਥਿਤੀ ਆਮ ਵਾਂਗ ਹੋ ਜਾਵੇਗੀ।

ਹਿਮਾਚਲ ਵਿੱਚ ਵੀ ਤਾਪਮਾਨ ਵੱਧਣਾ ਹੋਇਆ ਸ਼ੁਰੂ

ਹਿਮਾਚਲ 'ਚ ਮੀਂਹ ਅਤੇ ਬਰਫਬਾਰੀ ਤੋਂ ਬਾਅਦ ਸਥਿਤੀ ਆਮ ਵਾਂਗ ਹੋਣ 'ਚ ਇਕ ਜਾਂ ਦੋ ਦਿਨ ਲੱਗ ਸਕਦੇ ਹਨ। ਹੁਣ ਇੱਥੇ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। ਇਸ ਨਾਲ 645 ਰੂਟ ਪ੍ਰਭਾਵਿਤ ਹੋਏ ਹਨ। ਕਰੀਬ 1400 ਖਰਾਬ ਹੋਏ ਟਰਾਂਸਫਾਰਮਰਾਂ ਨੂੰ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਜਾਰੀ ਹਨ।

ਇਹ ਵੀ ਪੜ੍ਹੋ