Weather Update: ਅਜੇ ਹੋਰ ਸਤਾਏਗੀ ਹੱਡ ਚੀਰਵੀ ਠੰਢ,ਜਾਰੀ ਰਹੇਗਾ ਸੀਤ ਲਹਿਰ ਅਤੇ ਧੁੰਦ ਦਾ ਕਹਿਰ

ਕੋਹਰਾ ਅਤੇ ਧੁੰਦ ਵਿਜੀਬਿਲਟੀ ਨੂੰ ਘਟਾ ਰਹੇ ਹਨ। ਇਸ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਸ ਵਾਰ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਕਣਕ ਦੀ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨੀ ਪੈ ਰਹੀ ਹੈ।

Share:

ਹਾਈਲਾਈਟਸ

  • ਨਵਾਂਸ਼ਹਿਰ 1.7 ਡਿਗਰੀ ਤਾਪਮਾਨ ਨਾਲ ਪੰਜਾਬ ਦਾ ਸਭ ਤੋਂ ਠੰਡਾ ਰਿਹਾ

Weather News: ਪੰਜਾਬ ਵਿੱਚ ਠੰਢ ਨੇ ਲੋਕਾਂ ਕੰਬਣ ਲਾਇਆ ਹੋਇਆ। ਹੱਡ ਚੀਰਵੀ ਠੰਢ ਦੇ ਕਾਰਨ ਲੋਕ ਆਪਣੇ ਘਰਾਂ ਵਿੱਚ ਲੁਕਣ ਨੂੰ ਮਜ਼ਬੂਰ ਹਨ। 13 ਸਾਲਾਂ ਬਾਅਦ ਪੰਜਾਬ 'ਚ ਅਜਿਹਾ ਹੋਇਆ ਹੈ ਕਿ ਜਨਵਰੀ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਅਜੇ ਤੱਕ ਮੀਂਹ ਨਹੀਂ ਪਿਆ। ਮੌਸਮ ਵਿਭਾਗ ਦੇ ਅਨੁਸਾਰ 2011 ਤੋਂ 2023 ਤੱਕ ਹਰ ਸਾਲ ਜਨਵਰੀ ਮਹੀਨੇ ਵਿੱਚ ਬਾਰਿਸ਼ ਹੁੰਦੀ ਰਹੀ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਨਵਾਂਸ਼ਹਿਰ ਪੰਜਾਬ 'ਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 1.7 ਡਿਗਰੀ ਦਰਜ ਕੀਤਾ ਗਿਆ।

ਤਾਪਮਾਨ ਵਿੱਚ ਦਰਜ ਕੀਤੀ ਗਈ ਗਿਰਾਵਟ

ਪੰਜਾਬ 'ਚ ਬੁੱਧਵਾਰ ਨੂੰ ਸੀਤ ਲਹਿਰ ਹੋਰ ਵੱਧ ਗਈ ਅਤੇ ਦਿਨ ਅਤੇ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਜਿੱਥੇ ਦਿਨ ਦਾ ਤਾਪਮਾਨ 2.6 ਡਿਗਰੀ ਡਿੱਗ ਕੇ ਆਮ ਨਾਲੋਂ 8.4 ਡਿਗਰੀ ਹੇਠਾਂ ਪਹੁੰਚ ਗਿਆ। ਰਾਤ ਦੇ ਤਾਪਮਾਨ '2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਐੱਸਬੀਐੱਸਨਗਰ (ਨਵਾਂਸ਼ਹਿਰ) 1.7 ਡਿਗਰੀ ਤਾਪਮਾਨ ਨਾਲ ਪੰਜਾਬ ਦਾ ਸਭ ਤੋਂ ਠੰਡਾ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪਾਰਾ 5.7 ਡਿਗਰੀ, ਲੁਧਿਆਣਾ ਵਿੱਚ 4.1 ਡਿਗਰੀ, ਪਟਿਆਲਾ ਵਿੱਚ 3.6, ਪਠਾਨਕੋਟ ਵਿੱਚ 5.3, ਬਠਿੰਡਾ ਵਿੱਚ 3.4, ਫ਼ਰੀਦਕੋਟ ਵਿੱਚ 4.0, ਗੁਰਦਾਸਪੁਰ ਵਿੱਚ 3.0 ਡਿਗਰੀ ਰਿਹਾ। ਪੰਜਾਬ ਵਿੱਚ ਫਰੀਦਕੋਟ ਵਿੱਚ ਦਿਨ ਦਾ ਸਭ ਤੋਂ ਵੱਧ ਤਾਪਮਾਨ 12.5 ਡਿਗਰੀ ਰਿਹਾ। ਜਦੋਂ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਪਾਰਾ ਆਮ ਨਾਲੋਂ ਬਹੁਤ ਹੇਠਾਂ ਦਰਜ ਕੀਤਾ ਗਿਆ।

ਫਿਲਹਾਲ ਠੰਢ ਤੋਂ ਰਾਹਤ ਨਹੀਂ

ਪੰਜਾਬ 'ਚ ਫਿਲਹਾਲ ਠੰਢ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਵੀਰਵਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਹੈ। ਸ਼ੁੱਕਰਵਾਰ ਤੋਂ ਐਤਵਾਰ ਤੱਕ ਆਰੇਂਜ ਅਲਰਟ ਹੋਵੇਗਾ। ਇਸ ਤਹਿਤ ਪੰਜਾਬ 'ਚ ਕਈ ਥਾਵਾਂ 'ਤੇ ਬਹੁਤ ਸੰਘਣੀ ਧੁੰਦ ਛਾਈ ਰਹੇਗੀ ਅਤੇ ਸੀਤ ਲਹਿਰ ਵੀ ਆਵੇਗੀ।

ਇਹ ਵੀ ਪੜ੍ਹੋ