Weather News: ਠੰਢ ਤੋਂ ਅਜੇ ਰਾਹਤ ਨਹੀਂ, ਮੌਸਮ ਵਿਭਾਗ ਨੇ ਦਿੱਤੀ ਸੰਘਣੀ ਧੁੰਦ ਦੀ ਚੇਤਾਵਨੀ

North India ਦੇ ਜ਼ਿਆਦਾਤਰ ਖੇਤਰਾਂ ਵਿੱਚ ਅਗਲੇ 4-5 ਦਿਨਾਂ ਤੱਕ ਸੰਘਣੀ ਧੁੰਦ ਅਤੇ ਠੰਡੇ ਦਿਨ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।

Share:

ਹਾਈਲਾਈਟਸ

  • ਦਿੱਲੀ ਦੇ Indira Gandhi International Airport 'ਤੇ ਧੁੰਦ ਕਾਰਨ 356 ਉਡਾਣਾਂ ਦੀ ਆਮਦ ਅਤੇ ਰਵਾਨਗੀ ਇੱਕ ਘੰਟੇ ਤੋਂ ਵੱਧ ਦੇਰੀ ਨਾਲ ਹੋਈ

Weather Update: ਪੰਜਾਬ (Punjab) ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਠੰਢ ਦੇ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜ਼ਿਆਦਾਤਰ ਇਲਾਕਿਆਂ 'ਚ ਕੁਝ ਥਾਵਾਂ 'ਤੇ ਹਲਕੀ ਧੁੰਦ ਅਤੇ ਬਾਕੀ ਥਾਵਾਂ 'ਤੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਧੁੰਦ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਉੱਥੇ ਹੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ, ਹਰਿਆਣਾ (Haryana) ਅਤੇ ਉੱਤਰ ਪ੍ਰਦੇਸ਼ ਵਿੱਚ ਧੁੰਦ ਲਈ red alert ਅਤੇ ਉਸ ਤੋਂ ਬਾਅਦ ਤਿੰਨ ਦਿਨਾਂ ਲਈ orange alert ਜਾਰੀ ਕੀਤਾ ਹੈ। ਦਿੱਲੀ 'ਚ ਧੁੰਦ ਕਾਰਨ ਘੱਟ ਵਿਜ਼ੀਬਿਲਟੀ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲਣ ਦੀ ਖਬਰ ਹੈ।

ਸੀਤ ਲਹਿਰ ਦੀ ਸੰਭਾਵਨਾ

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਉੱਤਰੀ ਭਾਰਤ ਦੇ ਜ਼ਿਆਦਾਤਰ ਖੇਤਰਾਂ ਵਿੱਚ ਅਗਲੇ 4-5 ਦਿਨਾਂ ਤੱਕ ਸੰਘਣੀ ਧੁੰਦ ਅਤੇ ਠੰਢ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 3-4 ਦਿਨਾਂ ਤੱਕ ਸੀਤ ਲਹਿਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 27 ਜਨਵਰੀ ਤੱਕ ਸਵੇਰੇ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ।

355 ਉਡਾਣਾਂ ਅਤੇ 45 ਟਰੇਨਾਂ ਪ੍ਰਭਾਵਿਤ

ਦਿੱਲੀ ਦੇ Indira Gandhi International Airport 'ਤੇ ਧੁੰਦ ਕਾਰਨ 356 ਉਡਾਣਾਂ ਦੀ ਆਮਦ ਅਤੇ ਰਵਾਨਗੀ ਇੱਕ ਘੰਟੇ ਤੋਂ ਵੱਧ ਦੇਰੀ ਨਾਲ ਹੋਈ। ਇਨ੍ਹਾਂ ਵਿੱਚੋਂ 141 ਘਰੇਲੂ ਉਡਾਣਾਂ ਦੀ ਆਮਦ ਅਤੇ 140 ਦੀ ਰਵਾਨਗੀ ਵਿੱਚ ਦੇਰੀ ਹੋਈ। ਇਸ ਦੇ ਨਾਲ ਹੀ 35 ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਪੁੱਜੀਆਂ ਅਤੇ 40 ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਇਸ ਦੇ ਨਾਲ ਹੀ ਦਿੱਲੀ ਆਉਣ ਵਾਲੀਆਂ 45 ਤੋਂ ਵੱਧ ਟਰੇਨਾਂ ਨਿਰਧਾਰਤ ਸਮੇਂ ਤੋਂ ਚਾਰ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।

Himachal ਵਿੱਚ ਪਾਰਾ ਜ਼ੀਰੋ ਤੋਂ ਹੇਠਾਂ

ਹਿਮਾਚਲ ਪ੍ਰਦੇਸ਼ ਦੇ ਛੇ ਇਲਾਕਿਆਂ ਵਿੱਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ। ਕੁਕਮਸੇਰੀ ਦਾ ਪਾਰਾ ਰਿਕਾਰਡ ਮਾਈਨਸ 12.1 ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 26 ਅਤੇ 27 ਜਨਵਰੀ ਨੂੰ ਰਾਜ ਦੇ ਕੁਝ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ