Weather: ਪੰਜਾਬ ਵਿੱਚ ਪੈਣ ਲਗੀ ਕੜਾਕੇ ਦੀ ਠੰਡ, ਅਗਲੇ 2 ਦਿਨਾਂ ਵਿੱਚ 2 ਡਿਗਰੀ ਗਿਰੇਗਾ ਤਾਪਮਾਨ

ਧੁੰਦ ਕਾਰਨ ਪੰਜਾਬ 'ਚ ਕਈ ਥਾਵਾਂ 'ਤੇ ਵਿਜ਼ੀਬਿਲਟੀ ਬਹੁਤ ਘੱਟ ਰਹੀ। ਖਾਸ ਕਰਕੇ ਜਲੰਧਰ ਦੇ ਆਦਮਪੁਰ 'ਚ ਵਿਜ਼ੀਬਿਲਟੀ ਸਿਰਫ 50 ਤੋਂ 200 ਮੀਟਰ ਸੀ, ਜਦੋਂ ਕਿ ਅੰਮ੍ਰਿਤਸਰ 'ਚ ਇਹ 200 ਤੋਂ 500 ਮੀਟਰ, ਲੁਧਿਆਣਾ 'ਚ 500 ਤੋਂ 1000 ਮੀਟਰ, ਬਠਿੰਡਾ 'ਚ 200 ਤੋਂ 500 ਮੀਟਰ ਅਤੇ ਪਟਿਆਲਾ 'ਚ 00-400 ਮੀਟਰ ਸੀ।

Share:

ਪਹਾੜਾਂ 'ਤੇ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਪੈ ਰਿਹਾ ਹੈ। ਪੰਜਾਬ ਵਿੱਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਹੁਣ ਰਾਤ ਨੂੰ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਤਾਪਮਾਨ ਵੀ ਪੰਜ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਨਾਲ ਹੀ ਪੰਜਾਬ ਵਿੱਚ ਧੁੰਦ ਦਾ ਕਹਿਰ ਵੀ ਜਾਰੀ ਹੈ। ਧੁੰਦ ਕਾਰਨ ਪੰਜਾਬ 'ਚ ਕਈ ਥਾਵਾਂ 'ਤੇ ਵਿਜ਼ੀਬਿਲਟੀ ਬਹੁਤ ਘੱਟ ਰਹੀ। ਖਾਸ ਕਰਕੇ ਜਲੰਧਰ ਦੇ ਆਦਮਪੁਰ 'ਚ ਵਿਜ਼ੀਬਿਲਟੀ ਸਿਰਫ 50 ਤੋਂ 200 ਮੀਟਰ ਸੀ, ਜਦੋਂ ਕਿ ਅੰਮ੍ਰਿਤਸਰ 'ਚ ਇਹ 200 ਤੋਂ 500 ਮੀਟਰ, ਲੁਧਿਆਣਾ 'ਚ 500 ਤੋਂ 1000 ਮੀਟਰ, ਬਠਿੰਡਾ 'ਚ 200 ਤੋਂ 500 ਮੀਟਰ ਅਤੇ ਪਟਿਆਲਾ 'ਚ 00-400 ਮੀਟਰ ਸੀ। ਮੀਟਰ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਛੇ ਦਿਨਾਂ ਵਿੱਚ ਮੌਸਮ ਖੁਸ਼ਕ ਰਹੇਗਾ ਪਰ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ। ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।
 
ਨਵੀਂ ਪੱਛਮੀ ਗੜਬੜੀ ਦਾ ਅਸਰ ਪੈਣ ਨਾਲ ਛਾਏ ਰਹਿਣਗੇ ਬੱਦਲ

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ 3 ਦਿਨਾਂ ਦੌਰਾਨ ਸੂਬੇ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ ਸੂਬੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਸੋਮਵਾਰ ਤੋਂ ਪੰਜਾਬ ਦੇ ਮੌਸਮ 'ਤੇ ਨਵੀਂ ਪੱਛਮੀ ਗੜਬੜੀ ਦਾ ਅਸਰ ਪੈਣ ਵਾਲਾ ਹੈ ਪਰ ਮੀਂਹ ਨਹੀਂ ਪਵੇਗਾ। ਪੰਜਾਬ 'ਚ ਕੁਝ ਥਾਵਾਂ 'ਤੇ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਫਰੀਦਕੋਟ ਦਾ ਤਾਪਮਾਨ ਸਭ ਤੋਂ ਘੱਟ ਰਿਹਾ

ਫਰੀਦਕੋਟ ਦਾ ਸਭ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਰਿਹਾ। ਹੋਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.0 ਡਿਗਰੀ, ਲੁਧਿਆਣਾ ਵਿੱਚ 10.1, ਪਟਿਆਲਾ ਵਿੱਚ 8.7, ਪਠਾਨਕੋਟ ਵਿੱਚ 7.8, ਜਲੰਧਰ ਵਿੱਚ 7.8, ਬਰਨਾਲਾ ਵਿੱਚ 5.8, ਫਤਿਹਗੜ੍ਹ ਸਾਹਿਬ ਵਿੱਚ 10.6 ਅਤੇ ਰੋਪੜ ਵਿੱਚ 6.0 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 22.9 ਡਿਗਰੀ, ਲੁਧਿਆਣਾ ਦਾ 22.4, ਪਟਿਆਲਾ ਦਾ 23.6, ਪਠਾਨਕੋਟ ਦਾ 22.0, ਗੁਰਦਾਸਪੁਰ ਦਾ 22.0, ਜਲੰਧਰ ਦਾ 21.7 ਅਤੇ ਰੋਪੜ ਦਾ 22.1 ਡਿਗਰੀ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ