ਤਿੰਨ ਦਿਨ ਪਹਿਲਾਂ ਹੋਇਆ ਕਤਲ, ਹੁਣ ਮਿਲੀ ਲਾਸ਼

ਮ੍ਰਿਤਕ ਦੀ ਪਛਾਣ 26 ਸਾਲਾ ਅਰਵਿੰਦਰ ਕੁਮਾਰ ਵਾਸੀ ਸਮਾਣਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰਜਿੰਦਰਾ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ।

Share:

ਹਾਈਲਾਈਟਸ

  • ਪੁਲਿਸ ਨੂੰ ਸੂਚਨਾ ਦੇ ਕੇ ਮੌਕੇ 'ਤੇ ਬੁਲਾਇਆ

ਪਟਿਆਲਾ 'ਚ ਟਰੱਕ ਕਲੀਨਰ ਦਾ ਕੰਮ ਕਰਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਨੌਜਵਾਨ ਦੀ ਲਾਸ਼ ਤਿੰਨ ਦਿਨ ਬਾਅਦ ਬਰਾਮਦ ਕੀਤੀ ਗਈ। ਇਹ ਲਾਸ਼ ਦੱਖਣੀ ਬਾਈਪਾਸ ਰੋਡ ’ਤੇ ਸਨੌਰ ਪੁਲ ਨੇੜੇ ਮਿਲੀ ਹੈ। ਮ੍ਰਿਤਕ ਦੀ ਪਛਾਣ 26 ਸਾਲਾ ਅਰਵਿੰਦਰ ਕੁਮਾਰ ਵਾਸੀ ਸਮਾਣਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰਜਿੰਦਰਾ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ।

 

ਉੱਤਰ ਪ੍ਰਦੇਸ਼ ਗਿਆ ਸੀ

ਮੌਕੇ 'ਤੇ ਮੌਜੂਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਰਵਿੰਦਰ ਕੁਮਾਰ ਵਾਸੀ ਸਮਾਣਾ ਜਾਣ-ਪਛਾਣ ਵਾਲਿਆਂ ਨਾਲ ਉੱਤਰ ਪ੍ਰਦੇਸ਼ ਗਿਆ ਹੋਇਆ ਸੀ। ਉਹ 17 ਨਵੰਬਰ ਨੂੰ ਟਰੱਕ ਵਿੱਚ ਸਾਮਾਨ ਲੱਦ ਕੇ ਵਾਪਸ ਪਰਤਦੇ ਸਮੇਂ ਲਾਪਤਾ ਹੋ ਗਿਆ ਸੀ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਟਰੱਕ ਲੈ ਕੇ ਆਏ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਅਰਵਿੰਦ ਕੁਮਾਰ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ। ਉਹ ਲਗਾਤਾਰ 3 ਦਿਨਾਂ ਤੋਂ ਅਰਵਿੰਦਰ ਕੁਮਾਰ ਦੀ ਭਾਲ ਕਰ ਰਹੇ ਸੀ। ਉਨ੍ਹਾਂ ਨੂੰ ਮੰਗਲਵਾਰ ਰਾਤ ਲਾਸ਼ ਮਿਲਣ ਦਾ ਪਤਾ ਲੱਗਾ ਅਤੇ ਪੁਲਿਸ ਨੂੰ ਸੂਚਨਾ ਦੇ ਕੇ ਮੌਕੇ 'ਤੇ ਬੁਲਾਇਆ ਗਿਆ।

ਇਹ ਵੀ ਪੜ੍ਹੋ