ਮਿਲਕ ਪਲਾਂਟ ਮੈਨੇਜਰ ਦੇ ਘਰੋਂ ਕਾਲੀ ਕਮਾਈ ਕੱਢ ਲਿਆਈ ਵਿਜੀਲੈਂਸ, ਦੇਖੋ ਕੀ-ਕੀ ਮਿਲਿਆ 

5 ਦਸੰਬਰ ਨੂੰ ਮਿਲਕ ਪਲਾਂਟ ਮੁਹਾਲੀ ਦੇ ਇਸ ਅਧਿਕਾਰੀ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜਿਆ ਗਿਆ ਸੀ। ਵਿਜੀਲੈਂਸ ਨੇ ਦੋਸ਼ੀ ਮੈਨੇਜਰ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। 

Share:

ਮਿਲਕ ਪਲਾਂਟ ਮੁਹਾਲੀ ਵਿਖੇ ਤਾਇਨਾਤ ਮੈਨੇਜਰ  ਮਨੋਜ ਕੁਮਾਰ ਸ੍ਰੀਵਾਸਤਵ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਜਦੋਂ ਮੈਨੇਜਰ ਦੇ ਘਰ ਛਾਪਾ ਮਾਰਿਆ ਤਾਂ ਇੱਥੇ ਕਾਲੀ ਕਮਾਈ ਨਾਲ ਖਰੀਦੇ ਸਾਮਾਨ ਦਾ ਭੰਡਾਰ ਮਿਲਿਆ। ਲੱਖਾਂ ਰੁਪਏ ਨਕਦੀ ਦੇ ਨਾਲ ਨਾਲ ਸੋਨੇ ਚਾਂਦੇ ਦੇ ਗਹਿਣੇ, ਮਹਿੰਗੀਆਂ ਘੜੀਆਂ ਤੇ ਹੋਰ ਬ੍ਰਾਂਡੇਡ ਸਾਮਾਨ ਬਰਾਮਦ ਕੀਤਾ ਗਿਆ। ਅੱਜ ਮੁਹਾਲੀ ਅਦਾਲਤ ਨੇ ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਦਿੱਤਾ। 

ਵਿਜੀਲੈਂਸ ਨੇ ਬਰਾਮਦ ਕੀਤਾ ਸਾਮਾਨ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ  7 ਲੱਖ ਰੁਪਏ ਨਕਦ, 8 ਸੋਨੇ ਦੀਆਂ ਮੁੰਦਰੀਆਂ, ਇੱਕ ਸੋਨੇ ਦਾ 'ਕੜਾ', ਕੁੱਝ ਗਹਿਣੇ ਅਤੇ 14 ਮਹਿੰਗੀਆਂ ਘੜੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 45 ਹਜ਼ਾਰ ਰੁਪਏ ਦੀ ਇੱਕ ਘੜੀ ਵੀ ਬਰਾਮਦ ਕੀਤੀ ਗਈ ਹੈ ਜੋ ਸ਼ਿਕਾਇਤਕਰਤਾ ਨੇ ਚੰਡੀਗੜ੍ਹ  ਤੋਂ ਖਰੀਦ ਕੇ ਇਸ ਮੈਨੇਜਰ ਨੂੰ ਦਿੱਤੀ ਸੀ।

ਬੈਂਕ ਖਾਤਿਆਂ ਦੀ ਜਾਂਚ 

ਵਿਜੀਲੈਂਸ ਬਿਊਰੋ ਵੱਲੋਂ ਬੈਂਕ ਨੂੰ ਮੈਨੇਜਰ ਦਾ ਲਾਕਰ ਫ੍ਰੀਜ਼ ਕਰਨ ਅਤੇ ਹੋਰ ਬੈਂਕਾਂ ਖਾਤਿਆਂ ਦੇ ਸਾਰੇ ਵੇਰਵੇ ਮੁਹੱਈਆ ਕਰਵਾਉਣ ਲਈ ਬੈਂਕ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਮੈਨੇਜਰ ਨੂੰ ਸੁਖਬੀਰ ਸਿੰਘ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਸੀ, ਜੋ ਉਕਤ ਮਿਲਕ ਪਲਾਂਟ 'ਚ ਇਕ ਨਿੱਜੀ ਫਰਮ ਦੀ ਤਰਫੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੀ ਦੇਖ-ਰੇਖ ਕਰਦਾ ਸੀ। ਸੁਖਬੀਰ ਸਿੰਘ ਨੂੰ ਦੁੱਧ ਸਪਲਾਈ ਲਈ ਚੰਗਾ ਰੂਟ ਦੇਣ ਬਦਲੇ 1 ਲੱਖ ਰੁਪਏ ਲਏ ਗਏ ਸੀ। 

 

ਇਹ ਵੀ ਪੜ੍ਹੋ