ਜ਼ਮਾਨਤ ਮਿਲਣ ਮਗਰੋਂ ਵੀ ਵਿਜੀਲੈਂਸ ਨੇ ਨਹੀਂ ਛੱਡਿਆ ਏ.ਆਈ.ਜੀ

ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ ਮੁਅੱਤਲ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਹਾਲੇ ਘੱਟ ਨਹੀਂ ਹੋ ਰਹੀਆਂ ਹਨ। ਭਾਵੇਂ ਕਿ ਮੋਹਾਲੀ ਅਦਾਲਤ ਨੇ ਸ਼ਨੀਵਾਰ ਨੂੰ ਮਾਲਵਿੰਦਰ ਸਿੰਘ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸਦੇ ਬਾਵਜੂਦ ਵਿਜੀਲੈਂਸ ਨੇ ਉਸਨੂੰ ਨਹੀਂ ਛੱਡਿਆ। ਇਸਦਾ ਕਾਰਨ ਇਹ ਹੈ ਕਿ ਸਿੱਧੂ ਦੀ ਦੂਜੇ ਮਾਮਲੇ ‘ਚ ਗ੍ਰਿਫਤਾਰੀ ਪਾਈ ਗਈ ਹੈ। ਇਹ […]

Share:

ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ ਮੁਅੱਤਲ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਹਾਲੇ ਘੱਟ ਨਹੀਂ ਹੋ ਰਹੀਆਂ ਹਨ। ਭਾਵੇਂ ਕਿ ਮੋਹਾਲੀ ਅਦਾਲਤ ਨੇ ਸ਼ਨੀਵਾਰ ਨੂੰ ਮਾਲਵਿੰਦਰ ਸਿੰਘ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸਦੇ ਬਾਵਜੂਦ ਵਿਜੀਲੈਂਸ ਨੇ ਉਸਨੂੰ ਨਹੀਂ ਛੱਡਿਆ। ਇਸਦਾ ਕਾਰਨ ਇਹ ਹੈ ਕਿ ਸਿੱਧੂ ਦੀ ਦੂਜੇ ਮਾਮਲੇ ‘ਚ ਗ੍ਰਿਫਤਾਰੀ ਪਾਈ ਗਈ ਹੈ। ਇਹ ਮਾਮਲਾ ਸੰਗੀਨ ਧਾਰਾਵਾਂ ਅਧੀਨ ਦਰਜ ਹੈ। ਇਸ ਵਿੱਚ ਜ਼ਮਾਨਤ ਮਿਲਣਾ ਆਸਾਨ ਨਹੀਂ ਹੈ। ਇਸ ਮਾਮਲੇ ‘ਚ ਮੁਅੱਤਲ ਏਆਈਜੀ ਨੂੰ ਕੁੱਝ ਸਮਾਂ ਹੋਰ ਜੇਲ੍ਹ ‘ਚ ਬਿਤਾਉਣਾ ਪੈ ਸਕਦਾ ਹੈ। 

ਇਹ ਹੈ ਪੂਰਾ ਮਾਮਲਾ 

25 ਅਕਤੂਬਰ ਨੂੰ ਮਾਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।  ਵਿਜੀਲੈਂਸ ਪੁੱਛਗਿੱਛ ਦੌਰਾਨ ਡੀਐਸਪੀ ਵਰਿੰਦਰ ਸਿੰਘ ਨਾਲ ਹੱਥੋਪਾਈ ਕਰਨ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਦੋਸ਼ ਲੱਗਿਆ। ਜਿਸ ਕਾਰਨ ਡੀਐਸਪੀ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ‘ਚ ਮਾਲਵਿੰਦਰ ਸਿੰਘ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ  ਇੱਕ ਹੋਰ ਮਾਮਲੇ ਵਿੱਚ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ। 2 ਨਵੰਬਰ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 7 ਏ, ਆਈਪੀਸੀ ਦੀਆਂ ਧਾਰਾਵਾਂ 384, 419, 420 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਹੁਣ ਮਾਲਵਿੰਦਰ ਦੀ ਗ੍ਰਿਫਤਾਰੀ ਹੋਈ ਹੈ।