ਪੰਜਾਬ 'ਚ 37 ਦਿਨਾਂ ਮਗਰੋਂ ਮੁੜ ਬਦਲੇ ਗਏ ਵਿਜੀਲੈਂਸ ਮੁਖੀ, IPS ਪਰਮਾਰ ਨੂੰ ਸੌਂਪੀ ਕਮਾਨ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਰਿੰਦਰਪਾਲ ਸਿੰਘ ਪਰਮਾਰ ਆਈਜੀ ਬਾਰਡਰ ਰੇਂਜ ਵੀ ਰਹਿ ਚੁੱਕੇ ਹਨ।

Courtesy: ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ

Share:

ਪੰਜਾਬ ਸਰਕਾਰ ਨੇ ਸਿਰਫ਼ 37 ਦਿਨਾਂ ਬਾਅਦ ਹੀ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਜੀ. ਨਾਗੇਸ਼ਵਰ ਰਾਓ ਨੂੰ ਹਟਾ ਦਿੱਤਾ ਹੈ। ਉਨ੍ਹਾਂ ਨੂੰ ਹੁਣ ਏਡੀਜੀਪੀ ਪ੍ਰੋਵੀਜ਼ਨਿੰਗ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਹੁਣ ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਤਾਇਨਾਤ ਕੀਤਾ ਗਿਆ। ਅੱਜ, ਰਾਜ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਦੋਵਾਂ ਸੀਨੀਅਰ ਅਧਿਕਾਰੀਆਂ ਦਾ ਪ੍ਰਸ਼ਾਸਨਿਕ ਆਧਾਰ 'ਤੇ ਤਬਾਦਲਾ ਕਰ ਦਿੱਤਾ।

ਏਡੀਜੀਪੀ ਬਾਰਡਰ ਰੇਂਜ ਵੀ ਰਹਿ ਚੁੱਕੇ ਪਰਮਾ੍ਰ 

ਜਾਣਕਾਰੀ ਅਨੁਸਾਰ, ਆਈਪੀਐਸ ਸੁਰਿੰਦਰਪਾਲ ਸਿੰਘ ਪਰਮਾਰ, ਜੋ ਪਹਿਲਾਂ ਏਡੀਜੀਪੀ ਲਾਅ ਐਂਡ ਆਰਡਰ ਪੰਜਾਬ ਸਨ, ਨੂੰ ਹੁਣ ਨਾਗੇਸ਼ਵਰ ਰਾਓ ਦੀ ਥਾਂ 'ਤੇ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਵਜੋਂ ਤਾਇਨਾਤ ਕੀਤਾ ਗਿਆ ਹੈ। ਦੋਵਾਂ ਅਧਿਕਾਰੀਆਂ ਨੂੰ ਜਲਦੀ ਹੀ ਆਪਣੇ ਅਹੁਦਿਆਂ ਦਾ ਚਾਰਜ ਸੰਭਾਲਣ ਦੇ ਹੁਕਮ ਵੀ ਦਿੱਤੇ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਰਿੰਦਰਪਾਲ ਸਿੰਘ ਪਰਮਾਰ ਆਈਜੀ ਬਾਰਡਰ ਰੇਂਜ ਵੀ ਰਹਿ ਚੁੱਕੇ ਹਨ।

ਤਬਾਦਲਾ ਸੂਚੀ ਹੇਠਾਂ ਦੇਖੋ 

 

photo
photo ਤਬਾਦਲਾ ਸੂਚੀ

ਇਹ ਵੀ ਪੜ੍ਹੋ