Student ਦੇ ਕਤਲ ਦੀ ਕੋਸ਼ਿਸ਼ ’ਚ ਫਰਾਰ ਦੋ ਮੁਲਜ਼ਮਾਂ ਨੇ ਅਦਾਲਤ ਵਿੱਚ ਕੀਤਾ ਆਤਮ ਸਮਰਪਣ, ਦੋ ਦਿਨ ਦੇ ਰਿਮਾਂਡ ’ਤੇ

ਦੋਵੇਂ ਮੁਲਜ਼ਮ ਜਲੰਧਰ 'ਚ ਬੈਂਕ ਡਕੈਤੀ ਦੇ ਮਾਮਲੇ 'ਚ ਵੀ ਨਾਮਜ਼ਦ ਹਨ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਦੋਵੇਂ ਕਿਸ ਗਰੋਹ ਨਾਲ ਜੁੜੇ ਹੋਏ ਸਨ।

Share:

ਹਾਈਲਾਈਟਸ

  • ਪੁਲਿਸ ਨੇ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ’ਤੇ ਦਬਾਅ ਪਾਇਆ ਸੀ

Punjab News: ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਦੋਵਾਂ ਦੀ ਪਛਾਣ ਵਿਨੈ ਤਿਵਾੜੀ ਅਤੇ ਮਨਿੰਦਰ ਉਰਫ ਗੱਗੂ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਜਲੰਧਰ 'ਚ ਬੈਂਕ ਡਕੈਤੀ ਦੇ ਮਾਮਲੇ 'ਚ ਵੀ ਨਾਮਜ਼ਦ ਹਨ। ਜਲੰਧਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਦੋਵੇਂ ਕਿਸ ਗਰੋਹ ਨਾਲ ਜੁੜੇ ਹੋਏ ਸਨ।

ਖਾਲਸਾ ਕਾਲਜ 'ਚ ਵਿਦਿਆਰਥੀ 'ਤੇ ਕੀਤਾ ਸੀ ਜਾਨਲੇਵਾ ਹਮਲਾ

ਏਐੱਸਆਈ ਬਲਕਰਨ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਨਿਊ ਬਾਰਾਦਰੀ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। 10 ਦਸੰਬਰ 2023 ਨੂੰ ਦੋਸ਼ੀ ਨੇ ਖਾਲਸਾ ਕਾਲਜ 'ਚ ਦਾਖਲ ਹੋ ਕੇ ਕੰਟੀਨ 'ਚ ਚਾਹ ਪੀ ਰਹੇ ਵਿਦਿਆਰਥੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ।

ਪੁਲਿਸ ਤੋਂ ਬਚ ਕੇ ਘੁੰਮ ਰਹੇ ਸਨ

ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪਰ, ਉਹ ਪੁਲਿਸ ਤੋਂ ਬਚ ਕੇ ਘੁੰਮ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ’ਤੇ ਦਬਾਅ ਪਾਇਆ ਤਾਂ ਉਨ੍ਹਾਂ ਅਦਾਲਤ ਵਿੱਚ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਪੁੱਛਗਿੱਛ ਲਈ 2 ਦਿਨ ਦੇ ਰਿਮਾਂਡ 'ਤੇ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਵਿਨੈ ਅਤੇ ਉਸ ਦੇ ਸਾਥੀਆਂ ਕੋਲ ਹਥਿਆਰ ਵੀ ਹਨ, ਜੋ ਬਰਾਮਦ ਕੀਤੇ ਜਾਣੇ ਹਨ।

ਇਹ ਵੀ ਪੜ੍ਹੋ