ਖੰਨਾ 'ਚ ਟਰੱਕ ਨੂੰ ਲੱਗੀ ਅੱਗ, driver ਨੇ ਛਾਲ ਮਾਰ ਬਚਾਈ ਜਾਨ

ਫਾਇਰ ਬ੍ਰਿਗੇਡ ਦੀ ਟੀਮ ਨੂੰ ਖੰਨਾ ਫਾਇਰ ਸਟੇਸ਼ਨ ਤੋਂ ਬੁਲਾਇਆ ਗਿਆ। ਅੱਗ 'ਤੇ ਕਾਬੂ ਪਾਉਣ 'ਚ ਕਰੀਬ 45 ਮਿੰਟ ਲੱਗੇ।

Share:

ਹਾਈਲਾਈਟਸ

  • ਜਦੋਂ ਡਰਾਈਵਰ ਨੇ ਟਰੱਕ ਨੂੰ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਨੂੰ ਅੱਗ ਲੱਗ ਗਈ

Punjab News: ਖੰਨਾ ਦੇ ਸਮਰਾਲਾ ਰੋਡ 'ਤੇ ਸ਼ੁੱਕਰਵਾਰ ਅੱਧੀ ਰਾਤ ਨੂੰ ਲੋਹੇ ਦੀਆਂ ਪੱਤੀਆਂ ਨਾਲ ਭਰੇ ਇੱਕ ਟਰੱਕ ਵਿੱਚ ਭਿਆਨਕ ਅੱਗ ਲੱਗ ਗਈ। ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਦੱਸਿਆ ਜਾ ਰਿਹਾ ਹੈ ਕਿ ਲੋਹੇ ਦੀਆਂ ਪੱਤੀਆਂ ਨਾਲ ਭਰਿਆ ਟਰੱਕ ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਜਾ ਰਿਹਾ ਸੀ। ਨਵਾਂਸ਼ਹਿਰ ਰਸਤੇ ਰਾਹੀਂ ਜਲੰਧਰ ਜਾਣਾ ਸੀ। ਸਮਰਾਲਾ ਰੋਡ 'ਤੇ ਪੈਟਰੋਲ ਪੰਪ ਦੇ ਬਾਹਰ ਟਰੱਕ ਰੁਕ ਗਿਆ। ਜਦੋਂ ਡਰਾਈਵਰ ਨੇ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਨੂੰ ਅੱਗ ਲੱਗ ਗਈ। ਕੈਬਿਨ 'ਚੋਂ ਅੱਗ ਨਿਕਲਦੀ ਦੇਖ ਕੇ ਡਰਾਈਵਰ ਨੇ ਛਾਲ ਮਾਰ ਦਿੱਤੀ।

ਪੈਟਰੋਲ ਪੰਪ ਦੇ ਕਰਮਚਾਰੀਆਂ ਚ ਮਚੀ ਹਫੜਾ-ਦਫੜੀ

ਪੈਟਰੋਲ ਪੰਪ ਦੇ ਬਾਹਰ ਹੀ ਟਰੱਕ ਸੜ ਰਿਹਾ ਸੀ। ਇਸ ਨੂੰ ਦੇਖ ਕੇ ਪੈਟਰੋਲ ਪੰਪ ਦੇ ਮੁਲਾਜ਼ਮਾਂ 'ਚ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀ ਟੀਮ ਨੂੰ ਖੰਨਾ ਫਾਇਰ ਸਟੇਸ਼ਨ ਤੋਂ ਬੁਲਾਇਆ ਗਿਆ। ਅੱਗ 'ਤੇ ਕਾਬੂ ਪਾਉਣ 'ਚ ਕਰੀਬ 45 ਮਿੰਟ ਲੱਗੇ।

ਵੱਡਾ ਹਾਦਸਾ ਟਲਿਆ

ਫਾਇਰ ਕਰਮੀਆਂ ਨੇ ਦੱਸਿਆ ਕਿ ਸੇਵਾਮੁਕਤ ਫਾਇਰ ਅਫਸਰ ਯਸ਼ਪਾਲ ਗੋਮੀ ਨੇ ਫੋਨ ਕਰਕੇ ਸੂਚਨਾ ਦਿੱਤੀ। ਫਿਰ ਟੀਮ ਉਥੇ ਗਈ। ਸਭ ਤੋਂ ਪਹਿਲਾਂ ਪੈਟਰੋਲ ਪੰਪ ਨੂੰ ਸੁਰੱਖਿਅਤ ਕੀਤਾ ਗਿਆ। ਜੇਕਰ ਅੱਗ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ