Heavy DL ਲੈਣ ਵਾਲਿਆਂ ਦੀਆਂ ਪਰੇਸ਼ਾਨੀਆਂ ਜਲਦ ਖਤਮ ਹੋਣਗੀਆਂ ਖ਼ਤਮ, ਇਥੇ ਖੁਲਣ ਜਾ ਰਹੇ ਸਿਖਲਾਈ ਕੇਂਦਰ

Good News: ਪੰਜਾਬ ਸਰਕਾਰ ਜਲਦੀ ਹੀ ਮਾਲਵੇ ਦੇ ਅਮਰਗੜ੍ਹ ਦੇ ਪਿੰਡ ਤੋਲਾਵਾਲ ਅਤੇ ਦੁਆਬੇ ਦੇ ਕਪੂਰਥਲਾ ਨੇੜੇ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਸਿਖਲਾਈ ਕੇਂਦਰ ਖੋਲ੍ਹਣ ਜਾ ਰਹੀ ਹੈ, ਜਿੱਥੇ ਲੋਕ ਸਿਖਲਾਈ ਲੈ ਸਕਣਗੇ।

Share:

Good News: ਪੰਜਾਬ 'ਚ ਭਾਰੀ ਵਾਹਨ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਲੈਣ ਵਾਲਿਆਂ ਲਈ ਵੱਡੀ ਖਬਰ ਆ ਰਹੀ ਹੈ। ਖਬਰ ਹੈ ਕਿ ਹੈਵੀ ਡਰਾਈਵਿੰਗ ਲਾਇਸੈਂਸ ਲੈਣ ਵਾਲਿਆਂ ਦੀਆਂ ਪਰੇਸ਼ਾਨੀਆਂ ਜਲਦੀ ਹੀ ਖਤਮ ਹੋਣ ਜਾ ਰਹੀਆਂ ਹਨ। ਜਾਣਕਾਰੀ ਦੇ ਮੁਤਾਬਿਕ ਪੰਜਾਬ ਸਰਕਾਰ ਜਲਦੀ ਹੀ ਮਾਲਵੇ ਦੇ ਅਮਰਗੜ੍ਹ ਦੇ ਪਿੰਡ ਤੋਲਾਵਾਲ ਅਤੇ ਦੁਆਬੇ ਦੇ ਕਪੂਰਥਲਾ ਨੇੜੇ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਸਿਖਲਾਈ ਕੇਂਦਰ ਖੋਲ੍ਹਣ ਜਾ ਰਹੀ ਹੈ, ਜਿੱਥੇ ਲੋਕ ਸਿਖਲਾਈ ਲੈ ਸਕਣਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਸਿਖਲਾਈ ਕੇਂਦਰ ਸਿਰਫ਼ ਮਲੋਟ ਦੇ ਪਿੰਡ ਮਾਹੂਆਣਾ ਵਿੱਚ ਹੀ ਉਪਲਬਧ ਸੀ, ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਜਲਦੀ ਹੀ ਦੋਆਬੇ ਦੇ ਪਿੰਡ ਤੋਲਾਵਾਲ ਅਮਰਗੜ੍ਹ ਅਤੇ ਕਪੂਰਥਲਾ ਨੇੜੇ ਖੋਲ੍ਹਿਆ ਜਾਵੇਗਾ।

ਇਹ ਵੀ ਪੜ੍ਹੋ