ਲੁਧਿਆਣਾ ਤੋਂ ਜਲੰਧਰ-ਅਮ੍ਰਿਤਸਰ ਜਾਣਾ ਹੋਇਆ ਮਹਿੰਗਾ, ਜਾਣੋ ਕਿ ਹੈ ਮਾਮਲਾ

ਹੁਣ ਕਾਰ-ਜੀਪ-ਵੈਨ ਰਾਹੀਂ ਸਿੰਗਲ ਸਫ਼ਰ ਲਈ 215 ਰੁਪਏ ਦੇਣੇ ਪੈਣਗੇ। ਪਹਿਲਾਂ ਇਸ ਦੀ ਕੀਮਤ 165 ਰੁਪਏ ਸੀ। 3 ਐਕਸਲ ਵਾਲੇ ਵਪਾਰਕ ਵਾਹਨ 'ਤੇ ਯਾਤਰਾ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਲਈ 1140 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦੇਣੇ ਹੋਣਗੇ।

Share:

ਹਾਈਲਾਈਟਸ

  • ਮਾਸਿਕ ਪਾਸ 'ਚ ਵੀ ਬਦਲਾਅ ਕੀਤਾ ਹੈ। ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਹੈ।

ਲੁਧਿਆਣਾ ਤੋਂ ਜਲੰਧਰ-ਅਮ੍ਰਿਤਸਰ ਜਾਣਾ ਹੋਰ ਮਹਿੰਗਾ ਹੋ ਗਿਆ ਹੈ। ਇਸ ਵਾਰੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਫਿਰ ਤੋਂ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਐਨਐਚਏਆਈ ਨੇ ਸਿਰਫ਼ 4 ਮਹੀਨੇ ਬਾਅਦ ਹੀ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਹਨ। ਸ਼ੁੱਕਰਵਾਰ ਰਾਤ ਤੋਂ ਇਹ ਦਰ 30 ਫੀਸਦੀ ਵਧਾ ਦਿੱਤੀ ਗਈ ਹੈ। ਇਸ ਨਾਲ ਲੁਧਿਆਣਾ ਅਤੇ ਜਲੰਧਰ ਆਉਣ-ਜਾਣ ਵਾਲੇ ਲੋਕ ਪ੍ਰਭਾਵਿਤ ਹੋਣਗੇ। ਹੁਣ ਕਾਰ-ਜੀਪ-ਵੈਨ ਰਾਹੀਂ ਸਿੰਗਲ ਸਫ਼ਰ ਲਈ 215 ਰੁਪਏ ਦੇਣੇ ਪੈਣਗੇ। ਪਹਿਲਾਂ ਇਸ ਦੀ ਕੀਮਤ 165 ਰੁਪਏ ਸੀ। ਯਾਨੀ ਕਿ ਸਿਧੇ ਤੌਰ ਤੇ ਹੀ 50 ਰੁਪਏ ਵੱਧਾ ਦਿੱਤੇ ਗਏ ਹਨ। ਮਲਟੀ-ਐਕਸਲ ਵਾਹਨਾਂ ਲਈ ਟੋਲ ਦਰਾਂ ਨੂੰ ਵੀ ਸੋਧਿਆ ਗਿਆ ਹੈ। ਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਹੁਣ ਵਾਹਨਾਂ ਦੇ ਐਕਸਲ ਦੀ ਗਿਣਤੀ ਦੇ ਆਧਾਰ 'ਤੇ ਟੋਲ ਦਰਾਂ ਨੂੰ ਬਦਲ ਦਿੱਤਾ ਹੈ। 3 ਐਕਸਲ ਵਾਲੇ ਵਪਾਰਕ ਵਾਹਨ 'ਤੇ ਯਾਤਰਾ ਲਈ 795 ਰੁਪਏ, 4-6 ਐਕਸਲ ਵਾਲੇ ਵਾਹਨਾਂ ਲਈ 1140 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦੇਣੇ ਹੋਣਗੇ।

ਫਾਸਟੈਗ ਤੋਂ ਬਿਨਾਂ ਵਾਹਨਾਂ ਨੂੰ ਦੇਣਾ ਹੋਵੇਗਾ ਡਬਲ ਚਾਰਜ 

ਖਾਸ ਗੱਲ ਇਹ ਹੈ ਕਿ ਬਿਨਾਂ ਫਾਸਟੈਗ ਵਾਲੇ ਵਾਹਨਾਂ 'ਤੇ ਯਾਤਰਾ ਲਈ ਦੁੱਗਣਾ ਖਰਚਾ ਲਿਆ ਜਾਵੇਗਾ। ਜੇਕਰ ਕਾਰ 'ਚ FASTag ਨਹੀਂ ਹੈ ਤਾਂ 430 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਮਾਸਿਕ ਪਾਸ 'ਚ ਵੀ ਬਦਲਾਅ ਕੀਤਾ ਹੈ। ਇਹ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਸੀਮਤ ਹੈ। ਗੈਰ-ਵਪਾਰਕ ਵਾਹਨਾਂ ਲਈ ਪਾਸ ਦਰ 330 ਰੁਪਏ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਦਰਾਂ ਨੂੰ ਟੈਰਿਫ ਨਿਯਮਾਂ ਅਨੁਸਾਰ ਸੋਧਿਆ ਗਿਆ ਹੈ। ਇਹ ਸੋਧ ਸਾਰੇ 3 ​​ਟੋਲਾਂ 'ਤੇ ਲਾਗੂ ਹੁੰਦੀ ਹੈ। ਇਨ੍ਹਾਂ ਵਿੱਚ ਲੁਧਿਆਣਾ ਵਿੱਚ ਲਾਡੋਵਾਲ ਟੋਲ ਪਲਾਜ਼ਾ, ਕਰਨਾਲ ਜ਼ਿਲ੍ਹੇ ਵਿੱਚ ਘੜੌਂਦਾ ਟੋਲ ਅਤੇ ਅੰਬਾਲਾ ਵਿੱਚ ਘੱਗਰ ਟੋਲ ਸ਼ਾਮਲ ਹਨ। ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਗੌਰਵ ਨੇ ਦੱਸਿਆ ਕਿ ਸਾਨੂੰ ਸ਼ੁੱਕਰਵਾਰ ਰਾਤ ਨੂੰ ਅਧਿਕਾਰੀਆਂ ਤੋਂ ਰੇਟ ਸੋਧ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ