ਟਰਾਂਸਜੈਂਡਰ ਨੇ ਦੋਸਤ ਦੇ ਕਹਿਣ 'ਤੇ ਬਦਲਿਆ ਲਿੰਗ, ਵਿਆਹ ਦਾ ਝਾਂਸਾ ਦੇ ਕੇ ਕਰਦਾ ਹਿਹਾ ਜਬਰ-ਜ਼ਨਾਹ

ਪੀੜਤ ਨੇ ਦੋਸ਼ੀ 'ਤੇ ਉਸ ਨਾਲ 7 ਸਾਲ ਤੱਕ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ। ਪੀੜਤ ਨੇ ਇਹ ਸ਼ਿਕਾਇਤ 26 ਅਕਤੂਬਰ ਨੂੰ ਮੁਹਾਲੀ ਦੇ ਐਸਐਸਪੀ ਨੂੰ ਦਿੱਤੀ ਸੀ। ਹੁਣ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Share:

ਮੋਹਾਲੀ 'ਚ ਇਕ ਟਰਾਂਸਜੈਂਡਰ ਨੇ ਅਪਣੇ ਦੋਸਤ ਦੇ ਕਹਿਣ 'ਤੇ ਆਪਣਾ ਲਿੰਗ ਬਦਲ ਲਿਆ ਅਤੇ ਮਹਿਲਾ ਬਣ ਗਈ। ਹੁਣ ਉਸ ਨੇ ਆਪਣੇ ਦੋਸਤ 'ਤੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਦੋਸ਼ੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਇਸ ਸਬੰਧੀ ਮੁਹਾਲੀ ਪੁਲਿਸ ਨੇ ਜਲੰਧਰ ਵਾਸੀ ਕਰਨ ਵਿਜ ਅਤੇ ਉਸ ਦੇ ਦੋਸਤ ਪਾਰਸ ਵਿੱਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਅਜੇ ਫਰਾਰ ਹਨ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

2022 'ਚ ਕਰਵਾਈ ਸੀ ਸਰਜਰੀ 

ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਕਰਨ ਵਿਦ ਦੀ ਸਲਾਹ 'ਤੇ ਦਿੱਲੀ ਦੇ ਇਕ ਹਸਪਤਾਲ 'ਚ ਸਰਜਰੀ ਕਰਵਾਈ ਸੀ। ਇਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਰਜਰੀ 25 ਜੂਨ 2022 ਨੂੰ ਕੀਤੀ ਗਈ ਸੀ। ਵਾਅਦੇ ਮੁਤਾਬਕ ਕਰਨ ਨੇ ਉਸ ਨਾਲ ਵਿਆਹ ਵੀ ਕਰ ਲਿਆ। ਪਰ ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ। ਹੁਣ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਹੈ ਤਾਂ ਉਨ੍ਹਾਂ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।

ਧੋਖਾਧੜੀ ਕਰਕੇ ਲਏ ਅੱਠ ਲੱਖ ਰੁਪਏ 

ਪੀੜਤ ਨੇ ਦੱਸਿਆ ਕਿ ਮੁਲਜ਼ਮ ਨੇ ਧੋਖਾਧੜੀ ਕਰਕੇ ਅੱਠ ਲੱਖ ਰੁਪਏ ਲੈ ਲਏ ਸਨ ਅਤੇ ਉਸ ਪੈਸੇ ਨਾਲ ਉਸ ਨੇ ਜਲੰਧਰ ਵਿੱਚ ਆਪਣਾ ਜਿੰਮ ਖੋਲ੍ਹ ਲਿਆ ਹੈ। ਹੁਣ ਪਰਿਵਾਰ ਵਾਲੇ ਉਸ ਨੂੰ ਮਿਲਣ ਨਹੀਂ ਦਿੰਦੇ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਵੀ ਲੜਕੀ ਦੇ ਗੁਣ ਪੂਰੀ ਤਰ੍ਹਾਂ ਵਾਪਸ ਨਹੀਂ ਆਏ ਸਨ। ਇਸ ਲਈ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦਾ। ਸੋਸ਼ਲ ਮੀਡੀਆ 'ਤੇ ਦੋਵਾਂ ਵਿਚਾਲੇ ਦੋਸਤੀ ਹੋ ਗਈ ਸੀ।

ਇਹ ਵੀ ਪੜ੍ਹੋ