ਕਿਸਾਨਾਂ ਵੱਲੋਂ ਅੱਜ ਰੋਕਿਆ ਜਾਣਗੀਆਂ ਰੇਲਾਂ, Amritsar-Delhi ਹਵਾਈ ਸਫਰ ਦੀਆਂ ਕੀਮਤਾਂ ਛੂਹਣ ਲੱਗੀਆਂ ਆਸਮਾਨ

ਕਿਸਾਨਾਂ ਦੱਲੋਂ ਅੱਜ ਸ਼ਾਮ ਕੇਂਦਰ ਨਾਲ ਮੀਟਿੰਗ ਕੀਤੀ ਜਾਣੀ ਹੈ। ਦੱਸ ਦਈਏ ਕਿ ਇਹ ਕਿਸਾਨਾਂ ਦੀ ਕੇਂਦਰ ਨਾਲ ਤੀਜੀ ਮੀਟਿੰਗ ਅਤੇ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਕਿਸਾਨਾਂ ਦੇ ਮਸਲੇ ਵਿਚਾਰੇ ਜਾਣਗੇ।

Share:

Punjab News: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਇੱਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਇਸ ਅੰਦੋਲਨ ਨੇ ਵੱਡਾ ਰੂਪ ਧਾਰਨ ਕਰ ਲਿਆ ਹੈ। ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਅਤੇ ਰਬੜ ਤੇ ਪਲਾਸਟਿਕ ਦੀਆਂ ਗੋਲੀਆਂ ਚੱਲਣ ਕਾਰਨ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਭੜਕ ਗਈਆਂ ਹਨ। ਇਸ ਕਾਰਨ ਅੱਜ ਕਿਸਾਨਾਂ ਨੇ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਸੜਕ ਅਤੇ ਰੇਲ ਮਾਰਗ ਬੰਦ ਹੋਣ ਤੋਂ ਬਾਅਦ ਉਡਾਣਾਂ ਦੀਆਂ ਕੀਮਤਾਂ 7 ਗੁਣਾ ਤੱਕ ਵਧ ਗਈਆਂ ਹਨ।

ਅੱਜ 12 ਤੋਂ 4 ਦੇ ਵਿਚਕਾਰ ਰੇਲਾਂ ਦਾ ਚੱਕਾ ਜਾਮ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ 6 ਜ਼ਿਲ੍ਹਿਆਂ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਤਹਿਗੜ੍ਹ ਸਾਹਿਬ ਅਤੇ ਮੋਗਾ ਵਿੱਚ ਟਰੇਨਾਂ ਨੂੰ ਰੋਕਿਆ ਜਾਵੇਗਾ। ਇਸ ਕਾਰਨ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੱਕ ਦਰਜਨ ਮਹੱਤਵਪੂਰਨ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ। ਇਸ ਤੋਂ ਬਾਅਦ ਸਿਰਫ ਬਾਕੀ ਬਚੇ ਹਵਾਈ ਮਾਰਗ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ।

ਹਵਾਈ ਸਫਰ ਦੀਆਂ ਕੀਮਤਾਂ ਵਿੱਚ 7 ਗੁਣਾ ਵਾਧਾ

ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਣ ਵਾਲੀਆਂ ਚਾਰ ਉਡਾਣਾਂ ਦੀਆਂ ਕੀਮਤਾਂ '7 ਗੁਣਾ ਵਾਧਾ ਹੋਇਆ ਹੈ। ਇੰਡੀਗੋ ਦੀ ਸਵੇਰੇ 6.05 ਵਜੇ ਰਵਾਨਾ ਹੋਣ ਵਾਲੀ ਫਲਾਈਟ ਦੀ ਕੀਮਤ 12,177 ਰੁਪਏ ਹੈ। ਇਸ ਦੇ ਨਾਲ ਹੀ ਸਵੇਰੇ 6.50 ਵਜੇ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਕੀਮਤ 34,617 ਰੁਪਏ 'ਤੇ ਪਹੁੰਚ ਗਈ ਹੈ।

ਦਿੱਲੀ ਤੋਂ ਸਵੇਰੇ 10.05 ਵਜੇ ਵਿਸਤਾਰਾ ਦੀ ਉਡਾਣ ਦੀ ਕੀਮਤ ਲਗਭਗ 34 ਹਜ਼ਾਰ ਰੁਪਏ ਹੈ। ਵਿਸਤਾਰਾ ਦੀ ਦੁਪਹਿਰ 3.25 ਵਜੇ ਰਵਾਨਾ ਹੋਣ ਵਾਲੀ ਫਲਾਈਟ ਦੀ ਕੀਮਤ ਲਗਭਗ 20 ਹਜ਼ਾਰ ਰੁਪਏ ਹੈ। ਸ਼ਾਮ ਤੱਕ ਇਸ ਫਲਾਈਟ ਦੀ ਕੀਮਤ ਹੋਰ ਵਧ ਸਕਦੀ ਹੈ।

ਇਹ ਵੀ ਪੜ੍ਹੋ