ਫਰੀਦਕੋਟ ਵਿੱਚ ਸ਼ਰਧਾਲੂਆਂ ਨਾਲ ਟਰੈਕਟਰ ਟਰਾਲੀ ਨੂੰ ਕੈਂਟਰ ਨੇ ਮਾਰੀ ਟੱਕਰ, 1 ਦੀ ਮੌਤ, 6 ਸ਼ਰਧਾਲੂ ਜਖਮੀ

ਮ੍ਰਿਤਕ ਪਰਿਵਾਰ ਦੋਸ਼ ਹੈ ਕਿ ਕੈਂਟਰ ਚਾਲਕ ਨਸ਼ੇ ਵਿੱਚ ਸੀ। ਇਸ ਕਾਰਨ ਟੱਕਰ ਤੋਂ ਬਾਅਦ ਉਹ ਟਰੈਕਟਰ ਟਰਾਲੀ ਨੂੰ ਕਾਫ਼ੀ ਦੂਰ ਤੱਕ ਧੱਕਦਾ ਰਿਹਾ ਅਤੇ ਬਹੁਤ ਮੁਸ਼ਕਲ ਨਾਲ ਉਸਨੇ ਕੈਂਟਰ ਨੂੰ ਰੋਕਿਆ।ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਕੈਂਟਰ ਦੇ ਡਰਾਈਵਰ ਟਿੰਕੂ ਦੀ ਨੀਂਦ ਆਉਣ ਕਾਰਨ ਹੋਇਆ। 

Share:

ਪੰਜਾਬ ਦੇ ਫਰੀਦਕੋਟ ਵਿੱਚ ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਰਾਜਮਾਰਗ 'ਤੇ ਨਿਗਾਹ-ਏ-ਪੀਰ ਦਰਗਾਹ 'ਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਟਰੈਕਟਰ ਟਰਾਲੀ ਵਿੱਚ ਸਵਾਰ ਇੱਕ 15 ਸਾਲਾ ਲੜਕੇ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਸ਼ਰਧਾਲੂ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ। ਇਹ ਹਾਦਸਾ 21 ਮਾਰਚ ਨੂੰ ਸਵੇਰੇ 2 ਵਜੇ ਦੇ ਕਰੀਬ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਚਾਂਦਬਾਜਾ ਨੇੜੇ ਵਾਪਰਿਆ।

ਟਰੈਕਟਰ ਟਰਾਲੀ ਨੂੰ ਕਾਫ਼ੀ ਦੂਰ ਤੱਕ ਧੱਕ ਕੇ ਲੈ ਟੈਂਕਰ

ਪਿੰਡ ਵੀਰੇਵਾਲਾ ਖੁਰਦ ਦਾ ਗੁਰਪ੍ਰੀਤ ਸਿੰਘ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਆਪਣੀ ਟਰੈਕਟਰ ਟਰਾਲੀ 'ਤੇ ਇਸ ਚੌਕੀ 'ਤੇ ਮੱਥਾ ਟੇਕਣ ਗਿਆ ਸੀ। ਅੱਧੀ ਰਾਤ ਤੋਂ ਬਾਅਦ ਲਗਭਗ 2 ਵਜੇ, ਜਦੋਂ ਉਹ ਰਾਸ਼ਟਰੀ ਰਾਜਮਾਰਗ 'ਤੇ ਚਾਂਦਬਾਜਾ ਨੇੜੇ ਪਹੁੰਚੇ, ਤਾਂ ਪਿੱਛੇ ਤੋਂ ਆ ਰਹੇ ਇੱਕ ਕੈਂਟਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਅਤੇ ਟਰੈਕਟਰ ਟਰਾਲੀ ਨੂੰ ਕਾਫ਼ੀ ਦੂਰ ਤੱਕ ਧੱਕ ਕੇ ਲੈ ਗਿਆ।  ਇਸ ਟੱਕਰ ਕਾਰਨ ਅਬੋਹਰ ਦਾ 15 ਸਾਲਾ ਲੜਕਾ ਜਸਮੀਤ ਸਿੰਘ, ਜੋ ਕਿ ਟਰੈਕਟਰ 'ਤੇ ਸਵਾਰ ਸੀ, ਸੜਕ 'ਤੇ ਡਿੱਗਣ ਨਾਲ ਮਰ ਗਿਆ। ਜਦੋਂ ਕਿ ਜਗਦੇਵ ਸਿੰਘ ਸਮੇਤ 5 ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਕੈਂਟਰ ਚਾਲਕ ਨੂੰ ਹਿਰਾਸਤ ਚ

ਇਸ ਮਾਮਲੇ ਵਿੱਚ, ਕਲੇਰ ਥਾਣੇ ਦੇ ਇੰਚਾਰਜ ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਜਲੰਧਰ ਤੋਂ ਆ ਰਹੇ ਕੈਂਟਰ ਚਾਲਕ ਜਲਾਲਾਬਾਦ ਵਾਸੀ ਟਿੰਕੂ ਨੂੰ ਨੀਂਦ ਆਉਣ ਦੀ ਵਜ੍ਹਾਂ ਕਾਰਨ ਹੋਇਆ ਹੈ।  ਪੁਲਿਸ ਨੇ ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ