ਖੰਨਾ 'ਚ ਪੰਜਾਬ ਰੋਡਵੇਜ਼ ਦੀ ਬੱਸ ਦਾ ਟਾਇਰ ਫਟਿਆ, ਕੁੜੀ ਦੀਆਂ ਲੱਤਾਂ ਟੁੱਟੀਆਂ

ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਖੂਨ ਨਾਲ ਲੱਥਪੱਥ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।

Share:

ਹਾਈਲਾਈਟਸ

  • ਜ਼ਖ਼ਮੀ ਮਨਪ੍ਰੀਤ ਕੌਰ (24) ਵਾਸੀ ਤੰਦਬੱਡਾ (ਅਮਲੋਹ) ਦੀ ਵਸਨੀਕ ਹੈ

ਖੰਨਾ 'ਚ ਬਟਾਲਾ ਤੋਂ ਅੰਬਾਲਾ ਕੈਂਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਟਾਇਰ ਫਟ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਬੱਸ ਦਾ ਟਾਇਰ ਫਟਣ ਤੋਂ ਬਾਅਦ ਡਰਾਈਵਰ ਦਾ ਕੰਟਰੋਲ ਰਿਹਾ। ਜਿਸ ਕਾਰਨ 30 ਤੋਂ 35 ਯਾਤਰੀ ਵਾਲ-ਵਾਲ ਬਚ ਗਏ, ਪਰ ਇੱਕ ਕੁੜੀ ਦੀਆਂ ਲੱਤਾਂ ਟੁੱਟ ਗਈਆਂ। ਇਸ ਲੜਕੀ ਨੂੰ ਗੰਭੀਰ ਹਾਲਤ ਵਿੱਚ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਮਨਪ੍ਰੀਤ ਕੌਰ (24) ਵਾਸੀ ਤੰਦਬੱਡਾ (ਅਮਲੋਹ) ਦੀ ਵਸਨੀਕ ਹੈ ਜਿਸ ਨੇ ਖੰਨਾ ਤੋਂ ਬੱਸ ਲਈ ਸੀ।


ਬੱਸ ਦੇ ਸ਼ੀਸ਼ੇ ਵੀ ਟੁੱਟੇ

ਲੜਕੀ ਪਿਛਲੇ ਟਾਇਰਾਂ 'ਤੇ ਬਣੀ ਸੀਟ 'ਤੇ ਬੈਠੀ ਸੀ। ਟਾਇਰ ਫਟਦੇ ਹੀ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਕਾਰਨ ਬੱਸ ਦੇ ਸ਼ੀਸ਼ੇ ਵੀ ਟੁੱਟ ਗਏ। ਬੱਸ ਦਾ ਲੋਹਾ ਲੜਕੀ ਦੀਆਂ ਲੱਤਾਂ ਵਿੱਚ ਵੜ ਗਿਆ। ਇਸ ਕਾਰਨ ਉਸ ਦੀਆਂ ਲੱਤਾਂ ਦੀਆਂ ਹੱਡੀਆਂ ਵੀ ਬਾਹਰ ਆ ਗਈਆਂ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਖੂਨ ਨਾਲ ਲੱਥਪੱਥ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।

ਦੋ ਟਾਇਰ ਹੋਣ ਨਾਲ ਬਚਾ ਹੋਇਆ

ਬੱਸ ਦੇ ਪਿਛਲੇ ਪਾਸੇ 2 ਟਾਇਰ ਫਿੱਟ ਕੀਤੇ ਗਏ ਸਨ। ਇਸਦਾ ਅੰਦਰਲਾ ਟਾਇਰ ਫਟ ਗਿਆ। ਜੇਕਰ ਦੋਵੇਂ ਟਾਇਰ ਫਟ ਜਾਂਦੇ ਤਾਂ ਬੱਸ ਪਲਟ ਸਕਦੀ ਸੀ। ਇਸ ਹਾਦਸੇ ਦੌਰਾਨ ਬੱਸ ਦੀ ਹਾਲਤ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ। ਯਾਤਰੀਆਂ ਨੇ ਦੱਸਿਆ ਕਿ ਬੱਸ ਦੀ ਹਾਲਤ ਖਸਤਾ ਸੀ ਅਤੇ ਬਟਾਲਾ ਤੋਂ ਅੰਬਾਲਾ ਛਾਉਣੀ ਤੱਕ ਦੇ ਲੰਬੇ ਰੂਟ 'ਤੇ ਇਸ ਨੂੰ ਚਲਾ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ