ਮੋਹਾਲੀ 'ਚ ਟਿੱਪਰ ਨੇ ਸਕੂਟਰ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਮੌਤ, ਡਰਾਈਵਰ ਮੌਕੇ ਤੋਂ ਫ਼ਰਾਰ

ਇਹ ਦਰਦਨਾਕ ਘਟਨਾ ਐਰੋਸਿਟੀ ਮੋਹਾਲੀ 'ਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਰਜਨੀਸ਼ ਗੋਇਲ (50 ਸਾਲ) ਅਤੇ ਉਸ ਦੀ ਪਤਨੀ ਨੀਸ਼ੂ (48 ਸਾਲ) ਵਜੋਂ ਹੋਈ ਹੈ।

Share:

ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਵਿੱਚ ਇੱਕ ਟਿੱਪਰ ਨੇ ਸਕੂਟਰ ਸਵਾਰ ਔਰਤ ਅਤੇ ਉਸਦੇ ਪਤੀ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਮੌਕੇ ਤੋਂ ਲੰਘ ਰਹੇ ਲੋਕਾਂ ਨੇ ਦਿੱਤੀ ਪੁਲਿਸ ਨੂੰ ਹਾਦਸੇ ਦੀ ਸੂਚਨਾ

ਜਾਣਕਾਰੀ ਮੁਤਾਬਕ ਰਜਨੀਸ਼ ਗੋਇਲ ਅਤੇ ਨੀਸ਼ੂ ਜ਼ੀਰਕਪੁਰ ਦੇ ਲੱਕੀ ਢਾਬੇ ਨੇੜੇ ਸਥਿਤ ਫਰੈਂਡਜ਼ ਇਨਕਲੇਵ 'ਚ ਰਹਿੰਦੇ ਸਨ। ਉਹ ਆਪਣੇ ਪਿੱਛੇ 20 ਸਾਲ ਦਾ ਬੇਟਾ ਅਤੇ 22 ਸਾਲ ਦੀ ਬੇਟੀ ਛੱਡ ਗਏ ਹਨ। ਪਰਿਵਾਰ ਨੇ ਐਰੋਸਿਟੀ ਦੇ ਸਿਗਨੇਚਰ ਟਾਵਰ ਵਿੱਚ ਆਪਣੀ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਸੀ। ਉਹ ਦੋਵੇਂ ਰੋਜ਼ ਇਸ ਦੁਕਾਨ 'ਤੇ ਆਉਂਦੇ ਸਨ। ਘਟਨਾ ਤੋਂ ਬਾਅਦ ਮੌਕੇ ਤੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਮੁਹਾਲੀ ਦੇ ਫੇਜ਼-6 ਹਸਪਤਾਲ ਵਿੱਚ ਰੱਖਵਾ ਦਿੱਤੀਆਂ ਹਨ। ਜਿੱਥੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਹਾਦਸੇ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ।
 

ਇਹ ਵੀ ਪੜ੍ਹੋ