ਕਿਸਾਨਾਂ ਨੂੰ ਰੋਕਣ ਲਈ ਕਿਲੇ ਵਿੱਚ ਤਬਦੀਲ ਕੀਤਾ Tikri-Singhu border, ਬੈਰੀਕੇਡਿੰਗ-ਕੰਡਿਆਲੀ ਤਾਰ ਸਮੇਤ 10 ਹਜ਼ਾਰ ਜਵਾਨ ਤਾਇਨਾਤ

ਰੋਹਤਕ-ਦਿੱਲੀ ਰਾਸ਼ਟਰੀ ਰਾਜਮਾਰਗ-9 'ਤੇ ਸੈਕਟਰ-9 ਤੋਂ ਲੈ ਕੇ ਟਿੱਕਰੀ ਸਰਹੱਦ ਤੱਕ ਕਰੀਬ ਇਕ ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸੀਆਰਪੀਐਫ, ਆਈਟੀਬੀਪੀ, ਬੀਐਸਐਫ ਦੇ ਜਵਾਨ ਵੀ ਇੱਥੇ ਤਾਇਨਾਤ ਕੀਤੇ ਗਏ ਹਨ।

Share:

Kissan Andolan: ਕੇਂਦਰ ਅਕੇ ਕਿਸਾਨਾਂ ਵਿਚਾਲੇ ਹੋਈ ਬੈਠਕ ਦੇ ਬੇਨਤੀਜਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਅੱਜ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਜਿਸਦੇ ਮੱਦੇਨਜ਼ਰ ਦੇਸ਼ ਦੀ ਰਾਜਧਾਨੀ ਨੂੰ ਜੋੜਨ ਵਾਲੀਆਂ 2 ਅਹਿਮ ਸਰਹੱਦਾਂ ਸਿੰਘੂ ਅਤੇ ਟਿੱਕਰੀ ਨੂੰ ਕਿਲਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਕਿਸਾਨਾਂ ਲਈ ਇੱਥੋਂ ਅੱਗੇ ਵਧਣਾ ਨਾ ਸਿਰਫ਼ ਔਖਾ ਹੈ ਸਗੋਂ ਇੱਕ ਤਰ੍ਹਾਂ ਨਾਲ ਅਸੰਭਵ ਹੈ। ਸਿੰਘੂ 'ਤੇ 7 ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਟਿੱਕਰੀ ਬਾਰਡਰ 'ਤੇ 8 ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਸਰਹੱਦਾਂ ਸੀਲ

ਕਿਸਾਨਾਂ ਨੂੰ ਰੋਕਣ ਲਈ ਇੱਕ ਠੋਸ ਸੀਮਿੰਟ ਦੀ ਕੰਧ ਖੜ੍ਹੀ ਕੀਤੀ ਗਈ ਹੈ। ਸੜਕ ਦੇ ਵਿਚਕਾਰ ਬੈਰੀਕੇਡ, ਕੰਡਿਆਲੀ ਤਾਰ, ਮਿੱਟੀ ਨਾਲ ਭਰੇ ਕੰਟੇਨਰ ਅਤੇ ਵੱਡੇ-ਵੱਡੇ ਪੱਥਰ ਰੱਖ ਕੇ ਸਰਹੱਦ ਨੂੰ 10 ਹਜ਼ਾਰ ਜਵਾਨਾਂ ਨਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਹੋਰ ਸਾਧਨਾਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਧਾਰਾ 144 ਪਹਿਲਾਂ ਹੀ ਇੱਕ ਮਹੀਨੇ ਲਈ ਲਾਗੂ ਕੀਤੀ ਜਾ ਚੁੱਕੀ ਹੈ। ਬਾਰਡਰ ਸੀਲ ਕੀਤੇ ਜਾਣ ਕਾਰਨ ਆਵਾਜਾਈ ਦੇ ਰੂਟ ਵੀ ਵੱਖ-ਵੱਖ ਹਿੱਸਿਆਂ ਵਿੱਚ ਮੋੜ ਦਿੱਤੇ ਗਏ ਹਨ।

ਇਕ ਕਿਲੋਮੀਟਰ ਦਾ ਇਲਾਕਾ ਕੀਤਾ ਸੀਲ

ਟਿੱਕਰੀ ਸਰਹੱਦ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ ਕਸਬੇ ਦੇ ਨਾਲ ਲੱਗਦੀ ਹੈ। ਦਿੱਲੀ ਪੁਲਿਸ ਦੀਆਂ 20 ਟੁਕੜੀਆਂ ਅਤੇ ਹਰਿਆਣਾ ਪੁਲਿਸ ਦੀਆਂ 10 ਟੁਕੜੀਆਂ ਇੱਥੇ ਤਾਇਨਾਤ ਕੀਤੀਆਂ ਗਈਆਂ ਹਨ। ਰੋਹਤਕ-ਦਿੱਲੀ ਰਾਸ਼ਟਰੀ ਰਾਜਮਾਰਗ-9 'ਤੇ ਸੈਕਟਰ-9 ਤੋਂ ਲੈ ਕੇ ਟਿੱਕਰੀ ਸਰਹੱਦ ਤੱਕ ਕਰੀਬ ਇਕ ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸੀਆਰਪੀਐਫ, ਆਈਟੀਬੀਪੀ, ਬੀਐਸਐਫ ਦੇ ਜਵਾਨ ਵੀ ਇੱਥੇ ਤਾਇਨਾਤ ਕੀਤੇ ਗਏ ਹਨ।

ਸਿੰਘੂ ਬਾਰਡਰ 'ਤੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਪੁਲਿਸ

ਸਿੰਘੂ ਸਰਹੱਦ ਦਿੱਲੀ-ਜੰਮੂ ਹਾਈਵੇ 'ਤੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਨਾਲ ਲੱਗਦੀ ਹੈ। ਇੱਥੇ 7 ਲੇਅਰ ਸੁਰੱਖਿਆ ਪ੍ਰਣਾਲੀ ਹੈ। ਪਹਿਲਾਂ ਬੈਰੀਕੇਡਿੰਗ, ਫਿਰ ਕੰਕਰੀਟ ਦੀ ਕੰਧ, ਲੋਹੇ ਦੇ ਬੈਰੀਕੇਡ, ਕੰਡਿਆਲੀ ਤਾਰ, ਸੜਕ 'ਤੇ ਵਾਹਨਾਂ ਅਤੇ ਕੰਟੇਨਰ ਦੀ ਨਾਕਾਬੰਦੀ ਕੀਤੀ ਗਈ ਹੈ। ਸਰਹੱਦ 'ਤੇ 3 ਹਜ਼ਾਰ ਤੋਂ ਵੱਧ ਦਿੱਲੀ ਪੁਲਿਸ ਦੇ ਜਵਾਨ ਅਤੇ ਅਰਧ ਸੈਨਿਕ ਬਲਾਂ ਦੀਆਂ 2 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਮਹਿਲਾ ਸੈਨਿਕਾਂ ਦੀ ਟੁਕੜੀ ਵੀ ਸ਼ਾਮਲ ਹੈ। ਅਰਧ ਸੈਨਿਕ ਅਤੇ ਪੁਲਿਸ ਕਰਮਚਾਰੀ ਪੂਰੀ ਚੌਕਸੀ ਅਤੇ ਸਾਜ਼ੋ-ਸਾਮਾਨ ਨਾਲ ਤਾਇਨਾਤ ਹਨ।

ਇਹ ਵੀ ਪੜ੍ਹੋ