Punjab Weather: ਪੰਜਾਬ 'ਚ ਤੂਫਾਨ, ਬਿਜਲੀ ਡਿੱਗਣ ਅਤੇ ਦਰੱਖਤ ਡਿੱਗਣ ਕਾਰਨ ਚਾਚੇ-ਭਤੀਜੇ ਸਮੇਤ ਤਿੰਨ ਦੀ ਮੌਤ, ਤਾਪਮਾਨ 'ਚ ਗਿਰਾਵਟ

ਪੰਜਾਬ ਵਿੱਚ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 6.5 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.4 ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

Share:

ਪੰਜਾਬ ਨਿਊਜ। ਹੁਣ ਤੱਕ ਪੰਜਾਬ ਵਿੱਚ ਮਾਨਸੂਨ ਸੀਜ਼ਨ ਵਿੱਚ ਆਮ ਨਾਲੋਂ ਲਗਭਗ 50 ਫੀਸਦੀ ਘੱਟ ਮੀਂਹ ਪਿਆ ਹੈ। ਕਮਜ਼ੋਰ ਮਾਨਸੂਨ ਦੇ ਵਿਚਕਾਰ ਸ਼ੁੱਕਰਵਾਰ ਨੂੰ ਕੁਝ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਈ। ਸਭ ਤੋਂ ਵੱਧ ਬਾਰਸ਼ ਅੰਮ੍ਰਿਤਸਰ ਵਿੱਚ 19 ਮਿਲੀਮੀਟਰ ਅਤੇ ਪਠਾਨਕੋਟ ਵਿੱਚ 13.5 ਮਿਲੀਮੀਟਰ ਦਰਜ ਕੀਤੀ ਗਈ। ਮੀਂਹ ਕਾਰਨ ਜਲਾਲਾਬਾਦ ਦੇ ਪਿੰਡ ਚੱਕ ਟਾਹਲੀਵਾਲਾ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ ਹੋ ਗਈ।

ਕਸ਼ਮੀਰ ਸਿੰਘ ਫੌਜ ਵਿੱਚ ਤਾਇਨਾਤ ਸੀ, ਜੋ ਕਿ 15 ਦਿਨਾਂ ਦੀ ਛੁੱਟੀ ’ਤੇ ਆਇਆ ਸੀ ਅਤੇ ਆਪਣੇ ਭਤੀਜੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਉਸ ਦਾ ਭਤੀਜਾ ਸੁਰਜੀਤ ਉਰਫ਼ ਸੋਨਾ ਸਿੰਘ (22 ਸਾਲ) ਜਲਾਲਾਬਾਦ ਆਈਟੀਆਈ ਵਿੱਚ ਡਿਪਲੋਮਾ ਕਰ ਰਿਹਾ ਸੀ। ਉਹ ਉਸਦੇ ਨਾਲ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਸਨ, ਜਦੋਂ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਅਸਮਾਨ ਵਿੱਚ ਬਿਜਲੀ ਚਮਕਣ ਲੱਗੀ। ਬਿਜਲੀ ਡਿੱਗਣ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸੇ 'ਚ ਇੱਕ ਬੱਚੀ ਦੀ ਵੀ ਹੋਈ ਮੌਤ

ਫ਼ੌਜ ਵਿੱਚ ਭਰਤੀ ਕਸ਼ਮੀਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੀ ਇੱਕ ਸੱਤ ਸਾਲ ਦੀ ਬੇਟੀ ਸੀ, ਜਿਸ ਨੂੰ ਉਸ ਨੇ ਗੋਦ ਲਿਆ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਮੌਕੇ ’ਤੇ ਪੁੱਜੇ। ਫਰੀਦਕੋਟ 'ਚ ਤੇਜ਼ ਹਨੇਰੀ ਕਾਰਨ ਕੋਟਕਪੂਰਾ ਰੋਡ 'ਤੇ ਚੱਲਦੀ ਕਾਰ 'ਤੇ ਦਰੱਖਤ ਡਿੱਗ ਗਿਆ। ਇਸ ਹਾਦਸੇ 'ਚ 12 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਕਾਰ 'ਤੇ ਦਰੱਖਤ ਡਿੱਗਣ ਨਾਲ ਵਾਪਰਿਆ ਕਹਿਰ

ਜੈਤੋ ਦਾ ਰਹਿਣ ਵਾਲਾ ਬਲਜੀਤ ਸਿੰਘ ਆਪਣੀ ਸਾਲੀ ਗੁਰਮੀਤ ਕੌਰ, ਆਪਣੀ ਨੂੰਹ ਸਵਰਨਜੀਤ ਕੌਰ, ਆਪਣੀ 13 ਸਾਲਾ ਬੇਟੀ ਨਵਦੀਪ ਕੌਰ ਅਤੇ ਆਪਣੀ ਸਹੇਲੀ ਸਹਿਜਪ੍ਰੀਤ ਨਾਲ ਕਾਰ ਰਾਹੀਂ ਫਰੀਦਕੋਟ ਆ ਰਿਹਾ ਸੀ। ਨਵਦੀਪ ਨੇ ਸਹਿਜਪ੍ਰੀਤ ਨੂੰ ਬੱਸ ਸਟੈਂਡ ਤੋਂ ਕਾਰ ਵਿੱਚ ਬਿਠਾਇਆ ਸੀ। ਦੋਵੇਂ ਫਰੀਦਕੋਟ ਗੁਰਦੁਆਰਾ ਸਾਹਿਬ ਵਿਖੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਦੇਣ ਜਾ ਰਹੇ ਸਨ। ਕੋਟਕਪੂਰਾ ਰੋਡ 'ਤੇ ਕਾਰ 'ਤੇ ਦਰੱਖਤ ਡਿੱਗ ਗਿਆ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਰੋਡ ਸੇਫਟੀ ਫੋਰਸ ਦੀ ਟੀਮ ਨੇ ਜ਼ਖਮੀਆਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ 12 ਸਾਲਾ ਸਹਿਜਪ੍ਰੀਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ