ਕੈਨੇਡਾ ਬੈਠੇ ਗੈਂਗਸਟਰ ਦੇ ਇਸ਼ਾਰੇ 'ਤੇ ਫਿਰੌਤੀਆਂ ਮੰਗਣ ਵਾਲੇ ਗ੍ਰਿਫਤਾਰ

ਜਗਰਾਉਂ ਪੁਲਿਸ ਹੱਥ ਲੱਗੀ ਸਫਲਤਾ। ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਪਿਸਤੌਲ ਤੇ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ। ਇਹ ਗੈਂਗ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਦਾ ਸੀ। 

Share:

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਕੈਨੇਡਾ ਬੈਠੇ ਆਕਾ ਦੇ ਇਸ਼ਾਰੇ 'ਤੇ ਅਮੀਰ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਐਸਐਸਪੀ ਨਵਨੀਤ ਸਿੰਘ ਬੈਂਸ ਦੀ ਜ਼ੇਰੇ ਨਿਗਰਾਨੀ ਹੇਠ ਜਗਰਾਉਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਅਤੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬੀਤੀ ਦੇਰ ਰਾਤ ਮੁੱਖਬਰ ਦੀ ਸੂਚਨਾ 'ਤੇ ਸੁਧਾਰ ਤੋਂ ਜਸੋਵਾਲ ਕੁਲਾਰ ਨਾਕਾਬੰਦੀ ਕੀਤੀ। ਇਸ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨਾਂ ਨੂੰ ਪੁਲਿਸ ਨੇ ਘੇਰ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਤੇ ਸੈਂਕੜੇ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ।

ਕੌਣ-ਕੌਣ ਹੋਏ ਗ੍ਰਿਫਤਾਰ 

 ਗ੍ਰਿਫਤਾਰ ਕੀਤੇ ਗੁਰਪ੍ਰੀਤ ਸਿੰਘ ਉਰਫ ਬੱਬੂ, ਮਨਪ੍ਰੀਤ ਸਿੰਘ ਉਰਫ ਸੇਵਕ, ਵਾਸੀਆਂਨ ਭਦੌੜ ਅਤੇ ਲਵਪ੍ਰੀਤ ਸਿੰਘ ਉਰਫ ਲੱਭਾ ਵਾਸੀ ਕਾਉਂਕੇ ਖੋਸਾ ਦੀ ਪੁਛਗਿਛ ਵਿੱਚ ਖੁਲਾਸਾ ਹੋਇਆ ਕਿ ਉਕਤ ਤਿੰਨੋਂ ਮੋਗਾ ਦੇ ਮੁਹੱਲਾ ਲਹੌਰੀਆਂ ਵਾਸੀ ਦਵਿੰਦਰ ਪਾਲ ਸਿੰਘ ਜੋ ਕਿ ਕੈਨੇਡਾ 'ਚ ਰਹਿੰਦਾ ਹੈ, ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਦਵਿੰਦਰ ਪਾਲ ਸਿੰਘ ਕੈਨੇਡਾ 'ਚ ਪੰਜਾਬ ਦੇ ਅਮੀਰ ਕਾਰੋਬਾਰੀਆਂ ਨੂੰ ਫੋਨ ਕਰ ਕੇ ਫਿਰੌਤੀ ਮੰਗਦਾ ਹੈ ਤੇ ਜੋ ਫਿਰੌਤੀ ਦੇਣ ਤੋਂ ਇਨਕਾਰ ਕਰਦਾ ਹੈ, ਉਸਦੇ ਇਸ਼ਾਰੇ 'ਤੇ ਜਗਰਾਉਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਉਕਤ ਤਿੰਨੋ ਉਨ੍ਹਾਂ ਦੇ ਘਰਾਂ ਦੇ ਬਾਹਰ ਫਾਇਰਿੰਗ ਕਰਦੇ ਹਨ। ਦਵਿੰਦਰ ਪਾਲ ਸਿੰਘ ਨੇ ਇਨ੍ਹਾਂ ਤਿੰਨਾਂ ਨੂੰ ਫਾਇਰਿੰਗ ਕਰਨ ਲਈ ਹਥਿਆਰ ਵੀ ਮੁਹੱਈਆ ਕਰਵਾਏ ਸਨ, ਜੋ ਜਗਰਾਉਂ ਪੁਲਿਸ ਨੇ ਬਰਾਮਦ ਕੀਤੇ ਹਨ।

 

 

ਇਹ ਵੀ ਪੜ੍ਹੋ