ਤਿੰਨ ਦੋਸਤਾਂ ਨੇ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ, ਵੀਡੀਓ ਕਰ ਦਿੱਤੀ ਵਾਇਰਲ

ਥਾਣਾ ਟੱਲੇਵਾਲ ਦੇ ਐੱਸਐੱਚਓ ਜਗਦੇਵ ਸਿੰਘ ਅਤੇ ਮਹਿਲਾ ਇੰਸਪੈਕਟਰ ਜਸਵਿੰਦਰ ਕੌਰ ਨੇ ਔਰਤ ਦੇ ਬਿਆਨਾਂ ’ਤੇ ਮੁਲਜ਼ਮ ਦਮਨਪ੍ਰੀਤ, ਗੁਰਸ਼ਰਨ ਅਤੇ ਪਰਮਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਔਰਤ ਨੇ ਦੱਸਿਆ ਕਿ ਮੁਲਜ਼ਮ ਦਮਨਪ੍ਰੀਤ ਨਾਲ ਉਸਦੀ ਦੋਸਤੀ ਸੀ। ਮੁਲਜ਼ਮ ਨੇ ਉਸ ਨੂੰ ਬਰਨਾਲਾ ਵਿਖੇ ਮਿਲਣ ਲਈ ਬੁਲਾਇਆ ਸੀ। ਉਥੋਂ ਕਥਿਤ ਮੁਲਜ਼ਮ […]

Share:

ਥਾਣਾ ਟੱਲੇਵਾਲ ਦੇ ਐੱਸਐੱਚਓ ਜਗਦੇਵ ਸਿੰਘ ਅਤੇ ਮਹਿਲਾ ਇੰਸਪੈਕਟਰ ਜਸਵਿੰਦਰ ਕੌਰ ਨੇ ਔਰਤ ਦੇ ਬਿਆਨਾਂ ’ਤੇ ਮੁਲਜ਼ਮ ਦਮਨਪ੍ਰੀਤ, ਗੁਰਸ਼ਰਨ ਅਤੇ ਪਰਮਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਔਰਤ ਨੇ ਦੱਸਿਆ ਕਿ ਮੁਲਜ਼ਮ ਦਮਨਪ੍ਰੀਤ ਨਾਲ ਉਸਦੀ ਦੋਸਤੀ ਸੀ। ਮੁਲਜ਼ਮ ਨੇ ਉਸ ਨੂੰ ਬਰਨਾਲਾ ਵਿਖੇ ਮਿਲਣ ਲਈ ਬੁਲਾਇਆ ਸੀ। ਉਥੋਂ ਕਥਿਤ ਮੁਲਜ਼ਮ ਦਮਨਪ੍ਰੀਤ ਅਤੇ ਗੁਰਸ਼ਰਨ ਸਿੰਘ ਉਸ ਨੂੰ ਮੋਟਰਸਾਇਕਲ ‘ਤੇ ਬਿਠਾ ਕੇ ਪਿੰਡ ਭੋਤਨਾ ਦੇ ਇਕ ਖੇਤ ‘ਚ ਗਲਤ ਨੀਅਤ ਨਾਲ ਲੈ ਗਏ। ਜਿੱਥੇ ਪਹਿਲਾਂ ਤੋਂ ਹੀ ਮੁਲਜ਼ਮ ਪਰਮਿੰਦਰ ਸਿੰਘ ਵੀ ਮੌਜੂਦ ਸੀ। ਇਸ ਤੋਂ ਬਾਅਦ ਤਿੰਨਾਂ ਨੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਦੋਂ ਗੁਰਸ਼ਰਨ ਸਿੰਘ ਉਸ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ ਤਾਂ ਮੁਲਜ਼ਮ ਦਮਨ ਸਿੰਘ ਨੇ ਉਸ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਉਸ ਨੇ ਵੀਡੀਓ ਵਾਇਰਲ ਕਰ ਦਿੱਤੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਸਮੂਹਿਕ ਬਲਾਤਕਾਰ ਅਤੇ ਆਈਟੀ ਐੱਕਟ ਤਹਿਤ ਕੇਸ ਦਰਜ ਕਰ ਲਿਆ ਹੈ।

Tags :