ਬਠਿੰਡਾ ਦੇ ਪਿੰਡ ਮਲੂਕਾ ਵਿਖੇ ਲੁੱਟ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ, ਇੱਕ ਫਰਾਰ

ਪਿੰਡ ਮਲੂਕਾ ਵਿਖੇ ਸਵੇਰ ਸਮੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਵਪਾਰੀ ਕੋਲੋਂ 4.17 ਲੱਖ ਰੁਪਏ ਖੋਹਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਚੌਥਾ ਫਿਲਹਾਲ ਫਰਾਰ ਹੈ। ਜਿਸ ਦੀ ਤਲਾਸ਼ ਲਈ ਪੁਲਿਸ ਛਾਪੇ ਮਾਰ ਰਹੀ ਹੈ। ਇਹ ਫੜੇ ਗਏ ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ […]

Share:

ਪਿੰਡ ਮਲੂਕਾ ਵਿਖੇ ਸਵੇਰ ਸਮੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਵਪਾਰੀ ਕੋਲੋਂ 4.17 ਲੱਖ ਰੁਪਏ ਖੋਹਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਚੌਥਾ ਫਿਲਹਾਲ ਫਰਾਰ ਹੈ। ਜਿਸ ਦੀ ਤਲਾਸ਼ ਲਈ ਪੁਲਿਸ ਛਾਪੇ ਮਾਰ ਰਹੀ ਹੈ।


ਇਹ ਫੜੇ ਗਏ

ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਅੰਗ੍ਰੇਜ਼ ਸਿੰਘ ਉਰਫ ਬੌਣਾ ਪੁੱਤਰ ਕਾਕਾ ਸਿੰਘ ਵਾਸੀ ਗੋਬਿੰਦਪੁਰਾ, ਗੁਰਪ੍ਰੀਤ ਸਿੰਘ ਉਰਫ ਗੋਰਖਾ ਪੁੱਤਰ ਸਤਨਾਮ ਸਿੰਘ ਵਾਸੀ ਮਲੂਕਾ ਅਤੇ ਸੁਖਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਕ੍ਰਿਸ਼ਨਸਿੰਘ ਵਾਸੀ ਕੋਠਾ ਗੁਰੂ ਦੇ ਤੌਰ ਤੇ ਕੀਤੀ ਗਈ ਹੈ।

ਕੀ ਹੈ ਮਾਮਲਾ

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ,ਡੀਐੱਸਪੀ ਫੂਲ ਮੋਹਿਤ ਅੱਗਰਵਾਲ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੱਖੀ ਚੰਦ ਦਾ ਸ਼ਟਰਿੰਗ ਦਾ ਕਾਰੋਬਾਰ ਹੈ। ਜਿਸ ਤੇ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਉਹ ਸਵੇਰੇ ਕਰੀਬ ਸਾਢੇ ਪੰਜ ਵਜੇ ਆਪਣੀ ਦੁਕਾਨ ਦਾ ਜਿੰਦਰਾ ਖੋਲ ਰਿਹਾ ਸੀ। ਇਸ ਦੌਰਾਨ 3 ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਜਬਰੀ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਉਸ ਕੋਲੋਂ ਪੈਸਿਆਂ ਵਾਲੇ ਬੈਗ ਦੀ ਮੰਗ ਕਰਨ ਲੱਗੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇੰਨ੍ਹਾਂ ਨੌਜਵਾਨਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਹੱਥ ’ਚ ਫੜ੍ਹਿਆ ਪੈਸਿਆਂ ਵਾਲਾ ਬੈਗ ਜਿਸ ਵਿੱਚ 4 ਲੱਖ 17 ਹਜ਼ਾਰ ਨਕਦੀ ਅਤੇ ਬਹੀਖਾਤੇ ਖੋਹ ਕੇ ਫਰਾਰ ਹੋ ਗਏ ਸਨ। ਮੁਲਜ਼ਮਾਂ ਵਿੱਚੋਂ ਇੱਕ ਦਾ ਸਬੰਧ ਵਪਾਰੀ ਦੇ ਪਿੰਡ ਮਲੂਕਾ ਨਾਲ ਹੈ ਜਿਸ ਕਰਕੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸ ਨੇ ਬਾਕੀਆਂ ਨਾਲ ਮਿਲ ਕੇ ਇਹ ਵਾਰਦਾਤ ਦੀ ਯੋਜਨਾ ਬਣਾਈ ਹੋ ਸਕਦੀ ਹੈ। ਪੁਲਿਸ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ’ਚ ਜੁਟ ਗਈ ਹੈ। ਫਿਲਹਾਲ ਉਕਤ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਕੋਲੋਂ 2 ਲੱਖ 84 ਹਜ਼ਾਰ ਰੁਪਏ ਅਤੇ ਵਾਰਦਾਤ ਮੌਕੇ ਵਰਤੀ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ। ਮੁਲਜ਼ਮ ਸਿਕੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਗੋਬਿੰਦਪੁਰਾ ਫਰਾਰ ਹੈ।

ਅਗ੍ਰੇਜ਼ ਸਿੰਘ ਖਿਲਾਫ ਪਹਿਲੇ ਵੀ ਅਪਰਾਧਿਕ ਮਾਮਲੇ ਦਰਜ਼

ਡੀਐੱਸਪੀ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਥਾਣਾ ਦਿਆਲਪੁਰਾ ਭਾਈ ਦੀਆਂ ਪੁਲਿਸ ਟੀਮਾਂ ਨੇ ਅੰਗ੍ਰੇਜ਼ ਸਿਘ, ਗੁਰਪ੍ਰੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਹੋਏ ਮੁਲਜ਼ਮਾਂ ਵਿੱਚੋ ਅਗ੍ਰੇਜ਼ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖਿਲਾਫ ਵੱਖ-ਵੱਖ ਥਾਣਿਆਂ ’ਚ ਲੁੱਟਾਂ ਖੋਹਾਂ, ਚੋਰੀ ਅਤੇ ਨਸ਼ਿਆਂ ਦੇ ਮੁਕੱਦਮੇ ਦਰਜ ਹਨ। ਇੰਨ੍ਹਾਂ ਚੋਂ 4 ਮੁਕੱਦਮਿਆਂ ਦਾ ਸਬੰਧ ਥਾਣਾ ਕੈਂਟ ਬਠਿੰਡਾ ਨਾਲ ਹੈ। ਪੁਲਿਸ ਹੁਣ ਅੰਗ੍ਰੇਜ਼ ਸਿੰਘ ਕੋਲੋਂ ਇੰਨ੍ਹਾਂ ਵਾਰਦਾਤਾਂ ਦੇ ਸਬੰਧ ’ਚ ਵੀ ਪੁੱਛ ਪੜਤਾਲ ਕਰ ਸਕਦੀ ਹੈ।