ਨਿਰੰਕਾਰੀ ਭਵਨ 'ਚ ਗ੍ਰਨੇਡ ਹਮਲੇ ਦੇ ਮੁੱਖ ਗਵਾਹ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

ਅਦਾਲਤ 'ਚ ਕੇਸ ਦੀ ਸੁਣਵਾਈ ਦੌਰਾਨ ਗਵਾਹੀ ਦੇਣ ਤੋਂ ਤਿੰਨ ਦਿਨ ਪਹਿਲਾਂ ਧਮਕੀ ਭਰਿਆ ਫੋਨ ਆਇਆ। ਮੁਲਜ਼ਮਾਂ ਖਿਲਾਫ ਮੂੰਹ ਬੰਦ ਰੱਖਣ ਲਈ ਕਿਹਾ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕੀਤੀ। 

Share:

ਰਾਜਾਸਾਂਸੀ ਨੇੜੇ ਸਥਿਤ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ 'ਚ  ਸਾਲ 2018 'ਚ  ਹੋਏ ਗ੍ਰਨੇਡ ਹਮਲੇ ਦੇ ਮੁੱਖ ਗਵਾਹ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਨਿਰੰਕਾਰੀ ਭਵਨ ਅਦਲੀਵਾਲ ਦੇ ਮੁਖੀ ਉਂਕਾਰ ਸਿੰਘ ਨੂੰ ਦਿੱਤੀ ਗਈ ਹੈ। ਇਸ ਕੇਸ ਵਿੱਚ ਅਦਾਲਤ ਵਿੱਚ ਗਵਾਹੀ ਦੇਣ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਮਿਲੀ ਹੈ। ਹਮਲੇ 'ਚ ਸ਼ਾਮਲ ਅਵਤਾਰ ਸਿੰਘ ਖਿਲਾਫ ਗਵਾਹੀ ਨਾ ਦੇਣ ਲਈ ਕਿਹਾ ਗਿਆ। ਗੱਲ ਨਾ ਮੰਨਣ 'ਤੇ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ। ਇਸ ਸਬੰਧੀ ਥਾਣਾ ਰਾਜਾਸਾਂਸੀ ਸ਼ਿਕਾਇਤ ਦਿੱਤੀ ਗਈ, ਜਿਸਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। 

ਹਮਲੇ ਦੌਰਾਨ 3 ਜਣਿਆਂ ਦੀ ਹੋਈ ਸੀ ਮੌਤ 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਂਕਾਰ ਸਿੰਘ ਵਾਸੀ ਵਾਰਡ ਨੰਬਰ 9 ਗਲੀ ਲੁਹਾਰਾ ਵਾਲੀ ਰਾਜਾਸਾਂਸੀ ਨੇ ਦੱਸਿਆ ਕਿ ਉਹ ਨਿਰੰਕਾਰੀ ਭਵਨ ਅਦਲੀਵਾਲ ਰੋਡ ਰਾਜਾਸਾਂਸੀ ਭਵਨ ਵਿੱਚ ਬਤੌਰ ਮੁਖੀ ਸੇਵਾ ਨਿਭਾ ਰਿਹਾ ਹੈ। 18 ਨਵੰਬਰ 2018 ਨੂੰ ਅਦਲੀਵਾਲ 'ਚ ਸਤਿਸੰਗ ਸਮਾਗਮ ਦੌਰਾਨ ਗ੍ਰਨੇਡ ਹਮਲਾ ਕੀਤਾ ਗਿਆ ਸੀ, ਜਿਸ 'ਚ ਬੰਬ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 26 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਇਸ ਸਬੰਧੀ ਥਾਣਾ ਰਾਜਾਸਾਂਸੀ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪੁਲੀਸ ਨੇ ਇਸ ਹਮਲੇ ਵਿੱਚ ਸ਼ਾਮਲ ਮੁਲਜ਼ਮ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਕੀ ਮੁਲਜ਼ਮ ਹਰਮੀਤ ਸਿੰਘ, ਲਖਬੀਰ ਸਿੰਘ ਰੋਡੇ, ਪਰਮਜੀਤ ਸਿੰਘ ਲਾਲੀ ਅਤੇ ਜਾਵੇਦ ਵਿਦੇਸ਼ ਵਿੱਚ ਹਨ। ਇਸ ਸਬੰਧੀ ਕੇਸ ਦਰਬਾਰੀ ਲਾਲ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਪ੍ਰੰਤੂ, ਉਸਨੂੰ ਗਵਾਹੀ ਦੇਣ ਤੋਂ ਰੋਕਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ