ਮਠਿਆਈ ਦਾ ਡੱਬਾ ਦੇਣ ਦੇ ਬਹਾਨੇ ਡਾਕਟਰ ਨੂੰ ਦੇ ਦਿੱਤੀ ਜਾਨੋ ਮਾਰਨ ਦੀ ਧਮਕੀ

ਪੁਲਿਸ ਨੇ ਮਾਮਲੇ ਦੀ ਗੰਭੀਰਤਾ ਸਮਝਦੇ ਹੋਏ ਮਾਮਲਾ 11 ਘੰਟੇ ਦੀ ਤਫਤੀਸ਼ ਤੋਂ ਬਾਅਦ ਹਲ ਕਰ ਲਿਆ। ਸੀਸੀਟੀਵੀ ਫੁਟੇਜ਼ ਦੀ ਮਦਦ ਨਾਲ ਪੁਲਿਸ ਨੇ ਦੋ ਦੋਸ਼ੀ ਕਾਬੂ ਕਰ ਲਏ।

Share:

ਫਰੀਦਕੋਟ ਤੋਂ ਫਿਰੌਤੀ ਮੰਗਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਦੀਵਾਲੀ ਦੀ ਮਠਿਆਈ ਦੇਣ ਦੇ ਬਹਾਨੇ 2 ਨੌਜ਼ਵਾਨਾਂ ਨੇ ਡਾਕਟਰ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ 1.50 ਲੱਖ ਰੁਪਏ ਦੀ ਮੰਗ ਕੀਤੀ। ਪਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਸਮਝਦੇ ਹੋਏ ਮਾਮਲਾ 11 ਘੰਟੇ ਦੀ ਤਫਤੀਸ਼ ਤੋਂ ਬਾਅਦ ਹਲ ਕਰ ਲਿਆ।  ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ਼ ਦੀ ਮਦਦ ਨਾਲ ਪੁਲਿਸ ਨੇ ਦੋ ਦੋਸ਼ੀ ਕਾਬੂ ਕਰ ਲਏ। ਤੀਜ਼ਾ ਸਾਥੀ ਫਰਾਰ ਚੱਲ ਰਿਹਾ ਹੈ। ਪੁਲਿਸ ਦਾ ਦਾਵਾ ਹੈ ਕਿ ਤੀਜ਼ੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਜ਼ਲਦੀ ਖੁਲਾਸਾ ਕੀਤਾ ਜਾਵੇਗਾ।

 ਡਾਕਟਰ ਤੋਂ 1.50 ਲੱਖ ਰੁਪਏ ਦੀ ਕੀਤੀ ਸੀ ਮੰਗ 

ਐਸ.ਐਸ.ਪੀ. ਫਰੀਦਕੋਟ ਨੇ ਦਸਿਆ ਕਿ 2 ਬਦਮਾਸ਼ਾਂ ਨੇ ਡਾਕਟਰ ਨੂੰ ਮਿਠਾਈ ਦਾ ਡਿੱਬਾ ਦਿੱਤਾ ਸੀ। ਜਦੋਂ ਡਾਕਟਰ ਨੇ ਡਿੱਬਾ ਖੋਲਿਆ ਤਾਂ ਉਸ ਵਿੱਚ ਚਿਟ੍ਠੀ ਸੀ। ਇਸ ਵਿੱਚ ਬਦਮਾਸ਼ਾਂ ਵਲੋੰ 1.50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪੁਲਿਸ ਨੂੰ ਸ਼ਿਕਾਇਤ ਮਿਲਣ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ। ਜਾਂਚ ਵਿੱਚ ਪਤਾ ਚਲਿਆ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਡਾਕਟਰ ਤੋਂ 1.50 ਲੱਖ ਰੁਪਏ ਦੀ ਮੰਗ ਕੀਤੀ ਸੀ। ਡੀਐਸਪੀ ਫਰੀਦਕੋਟ ਦੀ ਟੀਮ ਨੇ ਦੋ ਦੋਸ਼ਿਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਅਤੇ ਚਿੰਦੀ ਹੈ। ਉਹਨਾਂ ਕੋਲੋਂ ਮੋਟਰਸਾਈਕਲ ਬਰਾਮਦ ਹੋਇਆ ਹੈ। ਉਹਨਾਂ ਕੋਲੋਂ ਹਜੇ ਤੱਕ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਹੈ। ਕਾਫੀ ਸਮੇਂ ਤੋ ਗਲਤ ਕੰਮਾਂ ਵਿੱਚ ਲਗੇ ਹੋਏ ਸੀ ਅਤੇ ਇਕ ਨਸ਼ੇ ਦਾ ਆਦੀ ਵੀ ਹੈ। ਉਹਨਾਂ ਦਾ ਹਜੇ ਤੱਕ ਕੋਈ ਵੀ ਰਿਕਾਰਡ ਨਹੀਂ ਮਿਲੀਆ ਹੈ।

ਇਹ ਵੀ ਪੜ੍ਹੋ

Tags :