Threat Call: ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਧਮਕੀ, ਕਿਹਾ 50 ਲੱਖ ਦਿਓ ਨਹੀਂ ਤਾਂ ਸੂਰੀ ਵਾਂਗ ਮਾਰ ਦਿਆਂਗੇ

Threat Call: ਦੂਜੇ ਪਾਸੇ ਥਾਣਾ ਬਿਆਸ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ ਸੰਤੋਖ ਸਿੰਘ ਕੋਲ ਪਹਿਲਾਂ ਹੀ ਗੰਨਮੈਨ ਹਨ।

Share:

Threat Call: ਪੰਜਾਬੀ,ਬਾਲੀਵੁੱਡ ਅਦਾਕਾਰਾ ਅਤੇ ਦੀ ਬਿਗ ਬੌਸ ਦੀ ਪ੍ਰਤੀਯੋਗੀ ਰਹਿ ਚੁੱਕੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਹਿਨਾਜ਼ ਦੇ ਪਿਤਾ ਨੂੰ ਇਹ ਧਮਕੀ ਇੱਕ ਵਟਸਐਪ ਕਾਲ ਰਾਹੀਂ ਦਿੱਤੀ ਗਈ। ਫੋਨ ਕਰਨ ਵਾਲੇ ਨੇ ਪਾਕਿਸਤਾਨੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

ਫਿਰੌਤੀ ਮੰਗਣ ਵਾਲੇ ਨੇ ਕਿਹਾ-ਸਿੱਖ ਹੋਕੇ ਹਿੰਦੂਆਂ ਦਾ ਸਮਰਥਨ ਨਾ ਕਰੋ

ਫਿਰੌਤੀ ਦੀ ਮੰਗ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਕੋਲ ਤੁਹਾਡੇ ਬਾਰੇ ਸਾਰੀ ਜਾਣਕਾਰੀ ਹੈ, ਉਹ ਕਿੱਥੇ ਰਹਿੰਦਾ ਹੈ ਅਤੇ ਕੀ ਕਰਦਾ ਹੈ। ਤੁਹਾਡੀ ਧੀ ਨੇ ਬਹੁਤ ਪੈਸਾ ਕਮਾਇਆ ਹੈ। ਪਹਿਲਾਂ ਧੀ ਨੂੰ ਮਾਰ ਦੇਣਗੇ ਤੇ ਫਿਰ ਤੈਨੂੰ। ਜੇਕਰ ਤੁਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਪੈਸੇ ਦਿਓ। ਮਾਈਨਿੰਗ ਦੇ ਮਾਮਲੇ ਵਿਚ ਲੱਤ ਨਾ ਅੜਾਓ, ਸਿੱਖ ਹੋ ਕੇ ਹਿੰਦੂਆਂ ਦਾ ਸਮਰਥਨ ਨਾ ਕਰੋ। ਪਹਿਲਾਂ ਸੂਰੀ ਨੂੰ ਮਾਰਿਆ ਸੀ, ਹੁਣ ਤੇਰੀ ਵਾਰੀ ਹੈ।

ਪਹਿਲਾਂ ਵੀ ਹੋ ਚੁੱਕਿਆ ਹਮਲਾ

ਸੰਤੋਖ ਸਿੰਘ ਸਾਲ 2021 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। 25 ਦਸੰਬਰ 2021 ਨੂੰ ਅੰਮ੍ਰਿਤਸਰ 'ਚ ਸੰਤੋਖ 'ਤੇ 2 ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਸੰਤੋਖ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵੇਂ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਸੰਤੋਖ ਇਸ ਹਮਲੇ ਵਿੱਚ ਵਾਲ-ਵਾਲ ਬਚੇ ਸਨ।

ਇਹ ਵੀ ਪੜ੍ਹੋ