Lok Sabha Elections 2024: ਇਸ ਵਾਰ ਨੌਜਵਾਨ ਅਤੇ 100 ਸਾਲ ਤੋਂ ਵੱਧ ਦੇ ਵੋਟਰ ਨਿਭਾਉਣਗੇ ਚੋਣਾਂ ਵਿੱਚ ਅਹਿਮ ਭੂਮਿਕਾ

Lok Sabha Elections 2024: ਹਾਲੀ ਪ੍ਰਸ਼ਾਸਨ ਵੱਲੋਂ ਵੋਟਰਾਂ ਦੇ ਵੇਰਵੇ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਵਾਰ 151 ਵੋਟਰਾਂ ਦੀ ਉਮਰ 100 ਸਾਲ ਤੋਂ ਵੱਧ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 120 ਸਾਲ ਹੈ।

Share:

Lok Sabha Elections 2024: ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਗਿਆ ਹੈ। ਇਸ ਨੂੰ ਲੈ ਕੇ ਚੋਣ ਕਮਿਸ਼ਣ ਵਲੋਂ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਮੁਹਾਲੀ ਪ੍ਰਸ਼ਾਸਨ ਵੱਲੋਂ ਵੋਟਰਾਂ ਦੇ ਵੇਰਵੇ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਵਾਰ 151 ਵੋਟਰਾਂ ਦੀ ਉਮਰ 100 ਸਾਲ ਤੋਂ ਵੱਧ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 120 ਸਾਲ ਹੈ। ਇਨ੍ਹਾਂ ਵਿੱਚ ਦੋ ਮਹਿਲਾ ਅਤੇ ਇੱਕ ਪੁਰਸ਼ ਵੋਟਰ ਹਨ। ਇੰਨਾ ਹੀ ਨਹੀਂ 110-119 ਸਾਲ ਦੀ ਉਮਰ ਦੇ ਛੇ ਵੋਟਰ ਵੀ ਸੂਚੀ ਵਿੱਚ ਸ਼ਾਮਲ ਹਨ। ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਅਤੇ ਸਿਰਫ਼ ਤਿੰਨ ਪੁਰਸ਼ ਹਨ। 100-109 ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 142 ਹੈ। ਇਸ ਉਮਰ ਵਰਗ ਵਿੱਚ 67 ਮਹਿਲਾ ਅਤੇ 75 ਪੁਰਸ਼ ਵੋਟਰ ਆਪਣੀ ਵੋਟ ਪਾਉਣਗੇ।

ਪ੍ਰਸ਼ਾਸਨ ਵੱਲੋਂ ਬਣਾਏ ਜਾਣਗੇ 818 ਪੋਲਿੰਗ ਸਟੇਸ਼ਨ

ਜ਼ਿਲ੍ਹੇ ਦੇ 2 ਸੰਸਦੀ ਹਲਕਿਆਂ ਪਟਿਆਲਾ ਅਤੇ ਆਨੰਦਪੁਰ ਸਾਹਿਬ ਸੀਟਾਂ ਲਈ ਵੋਟਾਂ ਪੈਣੀਆਂ ਹਨ। ਇਸ ਦੇ ਲਈ ਪ੍ਰਸ਼ਾਸਨ ਵੱਲੋਂ 818 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਦੌਰਾਨ ਜ਼ਿਲ੍ਹੇ ਦੇ 7 ਲੱਖ 90 ਹਜ਼ਾਰ 713 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਰਾਂ ਵਿੱਚ 4 ਲੱਖ 14 ਹਜ਼ਾਰ 379 ਪੁਰਸ਼, 3 ਲੱਖ 76 ਹਜ਼ਾਰ 298 ਔਰਤਾਂ ਅਤੇ 36 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਇਸ ਵਾਰ ਨੌਜਵਾਨ ਵੋਟਰ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਜ਼ਿਲ੍ਹੇ ਵਿੱਚ 18 ਤੋਂ 19 ਸਾਲ ਉਮਰ ਵਰਗ ਦੇ 16,894 ਵੋਟਰ ਅਤੇ 20 ਤੋਂ 29 ਸਾਲ ਉਮਰ ਵਰਗ ਦੇ 1,35,501 ਵੋਟਰ ਹਨ। 30 ਤੋਂ 39 ਸਾਲ ਦੀ ਉਮਰ ਦੇ 2,08,908 ਵੋਟਰ ਹਨ ਜਦਕਿ 40 ਤੋਂ 49 ਸਾਲ ਦੀ ਉਮਰ ਦੇ 1,68,553 ਵੋਟਰ ਹਨ। 50 ਤੋਂ 59 ਸਾਲ ਦੀ ਉਮਰ ਦੇ 1,19,562 ਵੋਟਰ ਅਤੇ 60 ਤੋਂ 69 ਸਾਲ ਦੀ ਉਮਰ ਦੇ 83,284 ਵੋਟਰ ਹਨ। ਜਦੋਂ ਕਿ 70 ਤੋਂ 79 ਸਾਲ ਉਮਰ ਵਰਗ ਦੇ 42,756 ਵੋਟਰ, 80 ਤੋਂ 89 ਸਾਲ ਦੀ ਉਮਰ ਦੇ 13086 ਵੋਟਰ ਅਤੇ 90 ਤੋਂ 99 ਸਾਲ ਉਮਰ ਵਰਗ ਦੇ 2018 ਵੋਟਰ ਹਨ।

ਇਹ ਵੀ ਪੜ੍ਹੋ