ਪੰਜਾਬ ਦੀ ਇਸ ਸਾਬਕਾ ਮੰਤਰੀ ਨੇ ਕੈਂਸਰ ਨੂੰ ਹਰਾਇਆ

ਪੰਜਾਬ ਅੰਦਰ ਇੱਕ ਸਾਬਕਾ ਮੰਤਰੀ ਮਹਿਲਾ ਨੇ ਕੈਂਸਰ ਨਾਲ ਜੰਗ ਜਿੱਤ ਲਈ। ਮਹਿਲਾ ਆਗੂ ਨੇ ਇਸ ਖਤਰਨਾਕ ਬਿਮਾਰੀ ਨੂੰ ਹਰਾਇਆ। ਇਸਦੀ ਜਾਣਕਾਰੀ ਵੀ ਖੁਦ ਹੀ ਸ਼ੋਸ਼ਲ਼ ਮੀਡੀਆ ਸਾਂਝੀ ਕੀਤੀ। ਜਿਸ ਮਗਰੋਂ ਸਮਰਥਕ ਮਹਿਲਾ ਆਗੂ ਦੀ ਹਿੰਮਤ ਤੇ ਜ਼ਜ਼ਬੇ ਨੂੰ ਦੇਖ ਕੇ ਵਧਾਈ ਦੇ ਰਹੇ ਹਨ ਅਤੇ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰ ਰਹੇ ਹਨ। ਅਸੀਂ ਗੱਲ […]

Share:

ਪੰਜਾਬ ਅੰਦਰ ਇੱਕ ਸਾਬਕਾ ਮੰਤਰੀ ਮਹਿਲਾ ਨੇ ਕੈਂਸਰ ਨਾਲ ਜੰਗ ਜਿੱਤ ਲਈ। ਮਹਿਲਾ ਆਗੂ ਨੇ ਇਸ ਖਤਰਨਾਕ ਬਿਮਾਰੀ ਨੂੰ ਹਰਾਇਆ। ਇਸਦੀ ਜਾਣਕਾਰੀ ਵੀ ਖੁਦ ਹੀ ਸ਼ੋਸ਼ਲ਼ ਮੀਡੀਆ ਸਾਂਝੀ ਕੀਤੀ। ਜਿਸ ਮਗਰੋਂ ਸਮਰਥਕ ਮਹਿਲਾ ਆਗੂ ਦੀ ਹਿੰਮਤ ਤੇ ਜ਼ਜ਼ਬੇ ਨੂੰ ਦੇਖ ਕੇ ਵਧਾਈ ਦੇ ਰਹੇ ਹਨ ਅਤੇ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ।  ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਰਾਹੀਂ ਖੁਦ ਦੇ ਕੈਂਸਰ ਮੁਕਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।  ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਮਰਥਕ ਤੇ ਯੂਜ਼ਰਸ ਨਵਜੋਤ ਕੌਰ ਨੂੰ  ਜਜ਼ਬੇ ਲਈ ਵਧਾਈ ਦੇ ਰਹੇ ਹਨ। ਸਿੱਧੂ ਦੇ ਨਾਲ-ਨਾਲ ਨਵਜੋਤ ਕੌਰ ਨੇ ਵੀ ਸਿਆਸਤ ਅੰਦਰ ਆਪਣਾ ਨਾਂਅ ਕਮਾਇਆ ਹੈ ਅਤੇ ਉਹ ਮੰਤਰੀ ਵੀ ਰਹਿ ਚੁੱਕੇ ਹਨ। 

ਭਾਵੁਕ ਪੋਸਟ ਪਾ ਕੇ ਇਹ ਲਿਖਿਆ 

ਡਾ.ਨਵਜੋਤ ਕੌਰ ਸਿੱਧੂ ਨੇ ਭਾਵੁਕ ਪੋਸਟ ਪਾ ਕੇ ਲਿਖਿਆ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪੀਈਟੀ ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ। ਇਸ ਨਾਲ ਮੇਰੇ ਪੂਰੇ ਸਰੀਰ ਦਾ ਅੰਗ ਦਾਨ ਸੰਭਵ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਵਰਨਣਯੋਗ ਹੈ ਕਿ ਨਵਜੋਤ ਕੌਰ ਨੂੰ  ਦੂਜੀ ਸਟੇਜ  ਦਾ ਛਾਤੀ ਦਾ ਕੈਂਸਰ ਸੀ।

।
ਇਲਾਜ ਦੌਰਾਨ ਆਪਣੀ ਪਤਨੀ ਨੂੰ ਹੌਂਸਲਾ ਦਿੰਦੇ ਰਹੇ ਨਵਜੋਤ ਸਿੱਧੂ। ਫੋਟੋ ਕ੍ਰੇਡਿਟ – ਐਕਸ

ਸਿੱਧੂ ਨੇ ਨਿਭਾਇਆ ਪਤੀ ਦਾ ਫਰਜ਼

ਦੁੱਖ ਦੀ ਇਸ ਘੜੀ ਅੰਦਰ ਨਵਜੋਤ ਸਿੰਘ ਸਿੱਧੂ ਨੇ ਪਤੀ ਹੋਣ ਦਾ ਪੂਰਾ ਫਰਜ਼ ਨਿਭਾਇਆ। ਉਹਨਾਂ ਨੇ ਆਪਣੀ ਪਤਨੀ ਦੀ ਪੂਰੀ ਦੇਖਭਾਲ ਕੀਤੀ। ਇਲਾਜ ਮਗਰੋਂ  ਸਿੱਧੂ ਆਪਣੇ ਪਰਿਵਾਰ ਨਾਲ ਮਨਾਲੀ ਚਲੇ ਗਏ। ਕੈਂਸਰ ਦੇ ਇਲਾਜ ਤੋਂ ਬਾਅਦ ਸਿੱਧੂ ਜੋੜਾ ਕਈ ਧਾਰਮਿਕ ਸਥਾਨਾਂ ‘ਤੇ ਵੀ ਗਿਆ। ਕੈਂਸਰ ਨੂੰ ਹਰਾਉਣ ਤੋਂ ਬਾਅਦ ਹੁਣ ਨਵਜੋਤ ਕੌਰ ਨੇ ਖੁਦ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ।