ਲੁਧਿਆਣਾ 'ਚ ਚੋਰਾਂ ਨੇ 39 ਮਿੰਟਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਅਮਰਜੀਤ ਨੇ ਦੱਸਿਆ ਕਿ ਜਦੋਂ ਉਹ ਸਵੇਰੇ 8 ਵਜੇ ਦੁੱਧ ਲੈ ਕੇ ਘਰ ਪਰਤ ਰਿਹਾ ਸੀ ਤਾਂ ਉਸ ਦੀ ਨਜ਼ਰ ਪੁੱਤਰ ਦੇ ਕਮਰੇ 'ਤੇ ਪਈ। ਅਲਮਾਰੀ ਵਿੱਚ ਸਾਮਾਨ ਖਿਲਰਿਆ ਪਿਆ ਸੀ। ਥਾਣਾ ਟਿੱਬਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਲੁਧਿਆਣਾ 'ਚ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਘਟਨਾਂ ਸਾਹਮਣੇ ਆਉਂਦੀ ਰਹਿੰਦੀ ਹੈ,ਪਰ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਹਨ। ਹੁਣ ਲੁਧਿਆਣਾ '39 ਮਿੰਟਾਂ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਘਰ 'ਚੋਂ ਕਰੀਬ 5 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ ਹਨ। ਜਿਸ ਘਰ 'ਚ ਚੋਰੀ ਹੋਈ ਹੈ, ਉਸ ਘਰ ਦੀ ਲੜਕੀ ਦਾ 3 ਮਹੀਨੇ ਬਾਅਦ ਵਿਆਹ ਹੈ। ਚੋਰ ਲੜਕੀ ਦੇ ਪਹਿਨਣ ਵਾਲੇ ਗਹਿਣੇ ਲੈ ਗਏ।

 

ਗੈਲਰੀ ਰਾਹੀਂ ਦਾਖਲ ਹੋਏ ਚੋਰ

ਅਮਰਜੀਤ ਨੇ ਦੱਸਿਆ ਕਿ ਉਸ ਦਾ ਘਰ ਗੋਪਾਲ ਨਗਰ ਚੌਕ ਨੇੜੇ ਸ਼ਿਵ ਸ਼ਕਤੀ ਕਲੋਨੀ ਵਿੱਚ ਹੈ। ਦੇਰ ਰਾਤ 2.57 ਮਿੰਟ 'ਤੇ ਚੋਰ ਉਨ੍ਹਾਂ ਦੇ ਘਰ ਦੇ ਬਾਹਰ ਗੈਲਰੀ ਦੀ ਕੰਧ ਟੱਪ ਕੇ ਉਨ੍ਹਾਂ ਦੇ ਲੜਕੇ ਅਨਿਲ ਵਰਮਾ ਦੇ ਕਮਰੇ ਦੀ ਅਲਮਾਰੀ 'ਚੋਂ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ | ਚੋਰ ਉਸੇ ਕੰਧ ਰਾਹੀਂ 3.36 ਮਿੰਟ 'ਤੇ ਕਮਰੇ ਤੋਂ ਬਾਹਰ ਆਏ।

 

ਤਿੰਨ ਮਹੀਨੇ ਬਾਅਦ ਹੈ ਲੜਕੀ ਦਾ ਵਿਆਹ

ਅਮਰਜੀਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਤਿੰਨ ਮਹੀਨੇ ਬਾਅਦ ਵਿਆਹ ਹੋ ਰਿਹਾ ਹੈ। ਉਸ ਨੇ ਇਕ-ਇਕ ਪੈਸਾ ਬਚਾਇਆ ਅਤੇ ਆਪਣੀ ਧੀ ਲਈ ਸੋਨੇ ਦੇ ਗਹਿਣੇ ਬਣਵਾਏ ਸਨ। ਅਮਰਜੀਤ ਨੇ ਦੱਸਿਆ ਕਿ ਉਸ ਦਾ ਲੜਕਾ ਅਨਿਲ ਵਰਮਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਰਨਾਲ ਸਥਿਤ ਆਪਣੇ ਸਹੁਰੇ ਘਰ ਗਿਆ ਹੋਇਆ ਸੀ।

ਇਹ ਵੀ ਪੜ੍ਹੋ

Tags :