2024 ਵਿੱਚ ਚੰਡੀਗੜ੍ਹ ਸੀਟ ਤੋਂ 2 ਬਾਲੀਵੁੱਡ ਸਟਾਰਾਂ ਵਿੱਚ ਹੋਵੇਗੀ ਕਾਂਟੇ ਦੀ ਟੱਕਰ! 

ਚੰਡੀਗੜ੍ਹ ਲੋਕ ਸਭਾ ਸੀਟ ਨੂੰ ਲੈ ਕੇ ਹੁਣ ਤੋਂ ਹੀ ਚਰਚਾਵਾਂ ਦਾ ਬਾਜ਼ਾਰ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਚਰਚਾ ਕੀਤੀ ਜਾ ਰਹੀ ਹੈ ਕਿ ਪ੍ਰੀਨਿਤੀ ਚੋਪੜਾ ਅਤੇ ਕੰਗਨਾ ਰਣੌਤ ਨੂੰ ਇਸ ਸੀਟ ਤੋਂ ਉਮੀਦਵਾਰ ਵਜੋਂ ਭਾਜਪਾ ਤੇ ਆਪ ਵਲੋਂ ਉਤਾਰਿਆ ਜਾ ਸਕਦਾ ਹੈ। 

Share:

ਹਾਈਲਾਈਟਸ

  • ਮੰਨਿਆ ਜਾ ਰਿਹਾ ਹੈ ਕਿ ਕਿਰਨ ਖੇਰ ਦੀ ਟਿਕਟ ਕੱਟੀ ਜਾ ਸਕਦੀ ਹੈ।
  • ਭਾਜਪਾ ਵੱਲੋਂ ਬਾਲੀਵੁੱਡ ਸਟਾਰ ਕੰਗਨਾ ਰਣੌਤ ਨੂੰ ਆਪਣਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ।
  • ਲੋਕ ਸਭਾ ਚੋਣਾਂ ਲਈ ਬਾਲੀਵੁੱਡ ਸਟਾਰ ਪ੍ਰੀਨਿਤੀ ਚੋਪੜਾ ਦਾ ਨਾਂ ਚਰਚਾ 'ਚ ਹੈ।

2024 ਵਿੱਚ ਲੋਕ ਸਭਾ ਚੋਣਾਂ ਹੋਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਚੋਣਾਂ ਨੂੰ ਲੈ ਕੇ ਜ਼ਲਦ ਹੀ ਸਾਰੀਆਂ ਪਾਰਟੀਆਂ ਤਿਆਰੀ ਸ਼ੁਰੂ ਕਰ ਦੇਣਗੀਆਂ। ਚੋਣਾਂ ਲੜਨ ਦੇ ਚਾਹਵਾਨ ਵੀ ਸਰਗਰਮ ਹੋ ਚੁੱਕੇ ਹਨ। ਚੰਡੀਗੜ੍ਹ ਲੋਕ ਸਭਾ ਸੀਟ ਨੂੰ ਲੈ ਕੇ ਹੁਣ ਤੋਂ ਹੀ ਚਰਚਾਵਾਂ ਦਾ ਬਾਜ਼ਾਰ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰੀ ਚੰਡੀਗੜ੍ਹ ਸੀਟ ਤੋਂ ਬਾਲੀਵੁੱਡ ਦੀਆਂ ਦੋ ਅਭਿਨੇਤਰਿਆਂ ਵਿਚਾਲੇ ਕੜੀ ਟੱਕਰ ਹੋ ਸਕਦੀ ਹੈ। ਹਾਲਾਂਕਿ ਹੱਜੇ ਵੀ ਕਿਰਨ ਖੇਰ ਇਥੋਂ ਲੋਕ ਸਭਾ ਮੈਂਬਰ ਹਨ। ਉਹਨਾਂ ਦਾ ਵੀ ਬਾਲੀਵੁੱਡ ਨਾਲ ਸਿੱਧਾ ਸਬੰਧ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕਿਰਨ ਖੇਰ ਦੀ ਟਿਕਟ ਕੱਟੀ ਜਾ ਸਕਦੀ ਹੈ। ਪਰ ਹੁਣ ਚਰਚਾ ਕੀਤੀ ਜਾ ਰਹੀ ਹੈ ਕਿ ਪ੍ਰੀਨਿਤੀ ਚੋਪੜਾ ਅਤੇ ਕੰਗਨਾ ਰਣੌਤ ਨੂੰ ਇਸ ਸੀਟ ਤੋਂ ਉਮੀਦਵਾਰ ਵਜੋਂ ਭਾਜਪਾ ਤੇ ਆਪ ਵਲੋਂ ਉਤਾਰਿਆ ਜਾ ਸਕਦਾ ਹੈ। ਪ੍ਰੀਨਿਤੀ ਚੋਪੜਾ ਆਪ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਦੀ ਪਤਨੀ ਹੈ। ਇਸ ਕਾਰਕੇ ਆਮ ਆਦਮੀ ਪਾਰਟੀ ਤੋਂ ਉਸ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਉਥੇ ਹੀ ਭਾਜਪਾ ਵੱਲੋਂ ਬਾਲੀਵੁੱਡ ਸਟਾਰ ਕੰਗਨਾ ਰਣੌਤ ਨੂੰ ਆਪਣਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ। 

ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਮਿਲ ਸਕਦੇ ਹਨ ਸੰਕੇਤ

ਸੂਤਰਾਂ ਦੀ ਮੰਨੀਏ ਤਾਂ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਅਜਿਹੇ ਸੰਕੇਤ ਮਿਲ ਸਕਦੇ ਹਨ ਕਿ ਭਾਜਪਾ 2024 ਦੀਆਂ ਚੋਣਾਂ ਵਿੱਚ ਕਿਸ ਨੂੰ ਮੈਦਾਨ ਵਿੱਚ ਉਤਾਰਨ ਜਾ ਰਹੀ ਹੈ। ਕੰਗਨਾ ਰਣੌਤ ਨੂੰ ਭਾਜਪਾ ਦੀ ਕੱਟੜ ਸਮਰਥਕ ਮੰਨਿਆ ਜਾਂਦਾ ਹੈ। ਪਹਿਲਾਂ ਹਿਮਾਚਲ ਪ੍ਰਦੇਸ਼ ਤੋਂ ਚੋਣ ਲੜਨ ਲਈ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਸੀ ਪਰ ਹੁਣ ਚੰਡੀਗੜ੍ਹ 'ਚ ਵੀ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਹੈ। ਉਹ ਹਮੇਸ਼ਾ ਭਾਜਪਾ ਖਿਲਾਫ ਬੋਲਣ ਵਾਲਿਆਂ ਨੂੰ ਖੁੱਲ੍ਹ ਕੇ ਜਵਾਬ ਦਿੰਦੀ ਹੈ। ਇਸ ਕਾਰਨ ਉਨ੍ਹਾਂ ਅਤੇ ਮਹਾਰਾਸ਼ਟਰ ਦੀ ਸ਼ਿਵ ਸੈਨਾ ਗਠਜੋੜ ਸਰਕਾਰ ਵਿਚਾਲੇ ਕਾਫੀ ਤਣਾਅ ਸੀ। ਉਦੋਂ ਤੋਂ ਉਹ ਭਾਜਪਾ ਦੇ ਵਿਰੋਧੀਆਂ 'ਤੇ ਨਿਸ਼ਾਨਾ ਸਾਧ ਰਹੀ ਹੈ। ਉਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪੰਜਾਬ ਚੋਣਾਂ ਦਾ ਇੰਚਾਰਜ ਲਾਇਆ ਸੀ। ਉਨ੍ਹਾਂ ਦੀ ਦੇਖ-ਰੇਖ ਵਿਚ ਹੀ ਪੰਜਾਬ ਦੀਆਂ ਸਮੁੱਚੀਆਂ ਚੋਣਾਂ ਆਮ ਆਦਮੀ ਪਾਰਟੀ ਨੇ ਲੜੀਆਂ ਸਨ। ਜਿਸ ਵਿੱਚ ਉਹ ਭਾਰੀ ਬਹੁਮਤ ਨਾਲ ਜਿੱਤ ਗਏ। ਇਸ ਦੇ ਇਨਾਮ ਵਜੋਂ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ। ਇਸ ਵੇਲੇ ਉਹ ਚੰਡੀਗੜ੍ਹ ਵਿੱਚ ਰਹਿੰਦੇ ਹਨ। ਇਸ ਲਈ ਚੰਡੀਗੜ੍ਹ ਲੋਕ ਸਭਾ ਚੋਣਾਂ ਲਈ ਉਨ੍ਹਾਂ ਦੀ ਪਤਨੀ ਬਾਲੀਵੁੱਡ ਸਟਾਰ ਪ੍ਰੀਨਿਤੀ ਚੋਪੜਾ ਦਾ ਨਾਂ ਚਰਚਾ 'ਚ ਹੈ।

ਸਾਰੀਆਂ ਪਾਰਟੀਆਂ ਲਈ ਅਹਿਮ ਹੈ ਚੰਡੀਗੜ੍ਹ ਸੀਟ 

ਚੰਡੀਗੜ੍ਹ ਲੋਕ ਸਭਾ ਸੀਟ ਸਾਰੀਆਂ ਪਾਰਟੀਆਂ ਲਈ ਬਹੁਤ ਅਹਿਮ ਹੈ, ਕਿਉਂਕਿ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੋਵਾਂ ਰਾਜਾਂ ਦੀ ਰਾਜਧਾਨੀ ਹੈ। ਨਾਲ ਹੀ ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਵੀ ਚੰਡੀਗੜ੍ਹ ਦਾ ਪ੍ਰਭਾਵ ਹੈ। ਇਸ ਲਈ ਚੰਡੀਗੜ੍ਹ ਲੋਕ ਸਭਾ ਸੀਟ 'ਤੇ ਹਰ ਪਾਰਟੀ ਨੇ ਆਪਣੀ ਨਜ਼ਰ ਰੱਖੀ ਹੋਈ ਹੈ। ਇਨ੍ਹੀਂ ਦਿਨੀਂ ਚੰਡੀਗੜ੍ਹ ਸ਼ਹਿਰ 'ਚ ਸੰਸਦ ਮੈਂਬਰ ਕਿਰਨ ਖੇਰ ਦੇ ਬਿਆਨ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਕਾਰਨੀਵਲ ਫੈਸਟੀਵਲ ਦੇ ਉਦਘਾਟਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਚੰਡੀਗੜ੍ਹ ਮੇਰਾ ਸ਼ਹਿਰ ਨਹੀਂ ਹੈ। ਜੇ ਮੇਰੇ ਕੋਲ ਇੱਕ ਸ਼ਹਿਰ ਹੁੰਦਾ, ਤਾਂ ਮੈਂ ਇੱਥੇ ਬਹੁਤ ਕੁਝ ਕਰਦੀ। ਚੰਡੀਗੜ੍ਹ ਦੇ ਅਧਿਕਾਰੀ ਉਨ੍ਹਾਂ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਇਸ ਬਿਆਨ ਨੂੰ ਲੈ ਕੇ ਲੋਕਾਂ ਵਿਚ ਕਾਫੀ ਚਰਚਾ ਹੈ ਕਿ ਸ਼ਹਿਰ ਦੇ ਲੋਕਾਂ ਨੇ ਕਿਰਨ ਖੇਰ ਨੂੰ ਦੋ ਵਾਰ ਸੰਸਦ ਮੈਂਬਰ ਚੁਣਿਆ ਹੈ ਅਤੇ ਉਹ ਇਸ ਸ਼ਹਿਰ ਨੂੰ ਆਪਣਾ ਨਹੀਂ ਸਮਝਦੀ। 

ਇਹ ਵੀ ਪੜ੍ਹੋ